ਸਾਗਰ ਹੱਤਿਆਕਾਂਡ : ਦਿੱਲੀ ਹਾਈਕੋਰਟ ’ਚ ਸੁਸ਼ੀਲ ਦੀ ਮਾਂ ਨੇ ਮੀਡੀਆ ਟ੍ਰਾਇਲ ਨੂੰ ਲੈ ਕੇ ਕੀਤੀ ਇਹ ਅਪੀਲ

Thursday, May 27, 2021 - 02:04 PM (IST)

ਸਾਗਰ ਹੱਤਿਆਕਾਂਡ : ਦਿੱਲੀ ਹਾਈਕੋਰਟ ’ਚ ਸੁਸ਼ੀਲ ਦੀ ਮਾਂ ਨੇ ਮੀਡੀਆ ਟ੍ਰਾਇਲ ਨੂੰ ਲੈ ਕੇ ਕੀਤੀ ਇਹ ਅਪੀਲ

ਸਪੋਰਟਸ ਡੈਸਕ : ਦਿੱਲੀ ਦੇ ਛਤਰਸਾਲ ਸਟੇਡੀਅਮ ’ਚ ਝਗੜੇ ਤੋਂ ਬਾਅਦ ਪਹਿਲਵਾਨ ਸਾਗਰ ਧਨਖੜ ਦੀ ਮੌਤ ਦੇ ਮਾਮਲੇ ’ਚ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਮੁੱਖ ਦੋਸ਼ੀਆਂ ’ਚ ਸ਼ਾਮਲ ਹਨ। ਹਾਲ ਹੀ ’ਚ ਪੁਲਸ ਨੇ ਸੁਸ਼ੀਲ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਸਾਗਰ ਰਾਣਾ ਦੇ ਮਾਤਾ-ਪਿਤਾ ਨੇ ਸੁਸ਼ੀਲ ਨੂੰ ਫਾਂਸੀ ’ਤੇ ਲਟਕਾਉਣ ਦੀ ਮੰਗ ਕੀਤੀ ਸੀ।ਇਸ ਮਾਮਲੇ ’ਚ ਹੁਣ ਸੁਸ਼ੀਲ ਕੁਮਾਰ ਦੀ ਮਾਂ ਨੇ ਮੀਡੀਆ ’ਤੇ ਗੰਭੀਰ ਦੋਸ਼ ਲਾਏ ਹਨ ਤੇ ਮੀਡੀਆ ਟ੍ਰਾਇਲ ਰੋਕਣ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

PunjabKesariਸੁਸ਼ੀਲ ਕੁਮਾਰ ਦੀ ਮਾਂ ਨੇ ਮੀਡੀਆ ’ਤੇ ਖਿਡਾਰੀ ਦੇ ਕਰੀਅਰ, ਪ੍ਰਤਿਸ਼ਠਾ ਤੇ ਗਰਿਮਾ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ ਹੈ। ਇਸ ਪਟੀਸ਼ਨ ’ਚ ਸੁਸ਼ੀਲ ਦੀ ਮਾਂ ਨੇ ਅਪੀਲ ਕੀਤੀ ਹੈ ਕਿ ਮੀਡੀਆ ਜਿਸ ਤਰ੍ਹਾਂ ਨਾਲ ਉਸ ਦੇ ਪੁੱਤ ਦਾ ਟ੍ਰਾਇਲ ਕਰ ਰਿਹਾ ਹੈ, ਉਹ ਬੰਦ ਹੋਵੇ ਤੇ ਕ੍ਰਿਮੀਨਲ ਰਿਪੋਰਟਿੰਗ ਲਈ ਇਕ ਉਚਿਤ ਨਿਯਮ ਬਣੇ, ਜਿਸ ’ਚ ਦੋਸ਼ੀ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਨੂੰ ਸੁਸ਼ੀਲ ਦੇ ਮਾਮਲੇ ’ਚ ਸੈਂਸੇਸ਼ਨਲ ਰਿਪੋਰਟਿੰਗ ਕਰਨ ਤੋਂ ਰੋਕਣ ਦੀ ਵੀ ਅਪੀਲ ਕੀਤੀ ਹੈ। ਇਸ ਮਾਮਲੇ ’ਚ ਦਿੱਲੀ ਹਾਈਕੋਰਟ ਵੀਰਵਾਰ ਨੂੰ ਸੁਸ਼ੀਲ ਕੁਮਾਰ ਦੀ ਮਾਂ ਵੱਲੋਂ ਦਾਖਲ ਪਟੀਸ਼ਨ ’ਤੇ ਸੁਣਵਾਈ ਕਰ ਸਕਦਾ ਹੈ।
PunjabKesari

ਜ਼ਿਕਰਯੋਗ ਹੈ ਕਿ 6 ਦਿਨ ਦੀ ਪੁਲਸ ਹਿਰਾਸਤ ’ਚ ਭੇਜੇ ਗਏ ਸੁਸ਼ੀਲ ਕੁਮਾਰ ਤੋਂ ਪੁਲਸ ਨੇ ਸੋਮਵਾਰ ਨੂੰ ਤਕਰੀਬਨ 4 ਘੰਟੇ ਤਕ ਪੁੱਛਗਿੱਛ ਕੀਤੀ ਸੀ। ਸੁਸ਼ੀਲ ਤੇ ਉਨ੍ਹਾਂ ਦੇ ਸਹਿਯੋਗੀ ਅਜੇ ਕੁਮਾਰ ਨੂੰ ਐਤਵਾਰ ਸਵੇਰੇ ਦਿੱਲੀ ਦੇ ਮੁੰਡਕਾ ਇਲਾਕੇ ਤੋਂ ਸਾਗਰ ਰਾਣਾ ਦੀ ਹੱਤਿਆ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ 4 ਮਈ ਨੂੰ ਛਤਰਸਾਲ ਸਟੇਡੀਅਮ ’ਚ ਇਕ ਵਿਵਾਦ ਤੋਂ ਬਾਅਦ ਮੌਤ ਹੋ ਗਈ ਸੀ। ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੁਸ਼ੀਲ ਦਾ ਗੈਂਗਸਟਰਾਂ ਨਾਲ ਕੋਈ ਸਬੰਧ ਸੀ ਜਾਂ ਨਹੀਂ, ਜਿਸ ਨੇ ਸੁਸ਼ੀਲ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸਦੀ ਮਦਦ ਕੀਤੀ ਹੋਵੇਗੀ। ਕ੍ਰਾਈਮ ਬ੍ਰਾਂਚ ਦੀ ਟੀਮ ਫੋਰੈਂਸਿਕ ਐਕਸਪਰਟ ਦੀ ਮਦਦ ਨਾਲ ਘਟਨਾ ਵਾਲੇ ਸਥਾਨ ਤੋਂ ਸਬੂਤ ਇਕੱਠੇ ਕਰ ਰਹੀ ਹੈ।


author

Manoj

Content Editor

Related News