ਭਾਰਤ ਦੀ ਸਾਦੀਆ ਤਾਰਿਕ ਨੇ ਮਾਸਕੋ ਵੁਸ਼ੂ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗ਼ਾ, PM ਮੋਦੀ ਨੇ ਦਿੱਤੀ ਵਧਾਈ
Sunday, Feb 27, 2022 - 11:17 AM (IST)
ਸਪੋਰਟਸ ਡੈਸਕ- ਸਾਦੀਆ ਤਾਰਿਕ ਨੇ 22 ਤੋਂ 28 ਫਰਵਰੀ ਤਕ ਰੂਸ ਦੀ ਰਾਜਧਾਨੀ 'ਚ ਹੋ ਰਹੀ ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਜਿੱਤਿਆ ਹੈ। ਸ਼੍ਰੀਨਗਰ ਦੀ ਰਹਿਣ ਵਾਲੀ ਸਾਦੀਆ ਤਾਰਿਕ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਦੋ ਵਾਰ ਗੋਲਡ ਮੈਡਲਿਸਟ ਰਹਿ ਚੁੱਕੀ ਹੈ।
ਇਹ ਵੀ ਪੜ੍ਹੋ : IND v SL 2nd T20 : ਸ਼੍ਰੇਅਸ ਅਈਅਰ ਦਾ ਅਰਧ ਸੈਂਕੜਾ, ਭਾਰਤ ਨੇ ਸੀਰੀਜ਼ ’ਤੇ ਕੀਤਾ ਕਬਜ਼ਾ
ਚੈਂਪੀਅਨਸ਼ਿਪ 'ਚ ਜੂਨੀਅਰ ਤੇ ਸੀਨੀਅਰ ਇੰਡੀਆ ਟੀਮਜ਼ ਹਿੱਸਾ ਲਾ ਰਹੀਆਂ ਹਨ। ਸਾਦੀਆ ਸ਼੍ਰੀਨਗਰ ਤੋਂ ਹੈ ਤੇ ਉਨ੍ਹਾਂ ਨੇ ਹਾਲ ਹੀ 'ਚ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 20ਵੀਂ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਹਾਸਲ ਕੀਤਾ ਸੀ। ਇਸ ਪ੍ਰਤੀਯੋਗਿਤਾ 'ਚ ਜੰਮੂ-ਕਸ਼ਮੀਰ ਦੀ ਵੁਸ਼ੂ ਟੀਮ ਮੈਡਲ ਟੈਲੀ 'ਚ ਤੀਜੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ : ਪ੍ਰੋ ਹਾਕੀ ਲੀਗ 'ਚ ਸਪੇਨ ਦੇ ਖ਼ਿਲਾਫ ਟੀਮ 'ਚ ਸ਼ਾਮਲ ਜਲੰਧਰ ਦੇ ਸੁਖਜੀਤ ਕਰਨਗੇ ਪਿਤਾ ਦਾ ਸੁਫ਼ਨਾ ਸਾਕਾਰ
ਸਾਬਕਾ ਖੇਡ ਮੰਤਰੀ ਤੇ ਏਥੇਂਸ ਓਲੰਪਿਕ ਤਮਗ਼ਾ ਜੇਤੂ ਰਾਜਵਰਧਨ ਰਾਠੌਰ ਨੇ ਵੀ ਸੋਸ਼ਲ ਮੀਡੀਆ 'ਤੇ ਸਾਦੀਆ ਦੇ ਸੋਨ ਤਮਗ਼ਾ ਜਿੱਤਣ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਸਾਦੀਆ ਸ਼੍ਰੀਨਗਰ ਦੇ ਕੈਮਰਾਮੈਨ ਤਾਰਿਕ ਲੋਨ ਦੀ ਧੀ ਹੈ। ਸਾਦੀਆ ਜੰਮੂ-ਕਸ਼ਮੀਰ ਦੇ ਉਨ੍ਹਾਂ ਪੰਜ ਵੁਸ਼ੂ ਖਿਡਾਰੀਆਂ 'ਚੋਂ ਇਕ ਹੈ, ਜਿਨ੍ਹਾਂ ਨੂੰ ਦਸੰਬਰ 'ਚ ਚੀਨ 'ਚ ਆਯੋਜਿਤ ਹੋਣ ਵਾਲੇ ਯੁਵਾ ਏਸ਼ੀਆਈ ਖੇਡਾਂ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਸਾਦੀਆ ਤਾਰਿਕ ਨੂੰ ਮਿਲੀ ਇਸ ਜਿੱਤ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ। ਪੀ. ਐੱਮ. ਮੋਦੀ ਨੇ ਟਵਿੱਟਰ 'ਤੇ ਲਿਖਿਆ, 'ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ 'ਤੇ ਸਾਦੀਆ ਤਾਰਿਕ ਨੂੰ ਵਧਾਈ। ਉਨ੍ਹਾਂ ਦੀ ਸਫਲਤਾ ਕਈ ਨਵੀਆਂ ਅਥਲੀਟਾਂ ਨੂੰ 3 ਪ੍ਰੇਰਿਤ ਕਰੇਗੀ। ਉਨ੍ਹਾਂ ਦੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।