ਸਚਿਨ ਤੇਂਦੁਲਕਰ ਨੇ ਕੀਤਾ ਖੁਲਾਸਾ- ਕਿਉਂ ਦੂਜੀ ਪਾਰੀ ''ਚ ਬਦਲ ਗਈਆਂ ਹਨ UAE ਦੀਆਂ ਪਿੱਚਾਂ
Thursday, Nov 05, 2020 - 08:45 PM (IST)
ਮੁੰਬਈ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਤਾਪਮਾਨ 'ਚ ਗਿਰਾਵਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਦੇ ਮੈਚਾਂ 'ਚ ਟੀਚੇ ਦਾ ਪਿੱਛਾ ਆਸਾਨ ਹੋਇਆ, ਜਿਸ 'ਚ ਓਸ ਦੀ ਵੀ ਭੂਮਿਕਾ ਰਹੀ ਹੈ। ਤੇਂਦੁਲਕਰ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਪੰਜ ਹਫ਼ਤੇ ਦੀ ਤੁਲਨਾ ਹਾਲ 'ਚ ਦੁਬਈ ਅਤੇ ਆਬੂ ਧਾਬੀ 'ਚ ਖੇਡੇ ਗਏ ਮੈਚਾਂ ਨਾਲ ਕੀਤੀ।
ਮਾਸਟਰ ਬਲਾਸਟਰ ਨੇ 100 ਐੱਮ.ਬੀ. ਐਪ 'ਤੇ ਕਿਹਾ- ਟੂਰਨਾਮੈਂਟ ਛੇ ਹਫ਼ਤੇ ਪਹਿਲਾਂ ਸ਼ੁਰੂ ਹੋਇਆ ਸੀ। ਉਦੋਂ ਦੀ ਤੁਲਨਾ 'ਚ ਤਾਪਮਾਨ 'ਚ ਔਸਤਨ 6 ਡਿਗਰੀ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ- ਇਸ ਤੋਂ ਇਲਾਵਾ ਜੇਕਰ ਤੁਸੀਂ ਧੁੱਪ ਨਾਲ ਬਣਨ ਵਾਲੀ ਪਰਛਾਈ ਨੂੰ ਦੇਖੋਗੇ ਤਾਂ ਤੁਹਾਨੂੰ ਅੰਦਾਜਾ ਲੱਗ ਜਾਵੇਗਾ ਕਿ ਸੂਰਜ ਡੁੱਬਣ ਦਾ ਸਮਾਂ ਵੀ ਬਦਲ ਰਿਹਾ ਹੈ। ਇਹ ਸਾਰੀਆਂ ਚੀਜਾਂ ਪਿੱਚ ਨੂੰ ਪ੍ਰਭਾਵਿਤ ਕਰਦੀਆਂ ਹਨ। ਪਹਿਲਾਂ ਪਿੱਚ ਦਾ ਤਾਪਮਾਨ ਸਿਰਫ ਦੂਜੀ ਪਾਰੀ 'ਚ ਘੱਟ ਹੁੰਦਾ ਸੀ।
ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜੇ ਲਗਾਉਣ ਵਾਲੇ ਇਸ ਸਾਬਕਾ ਖਿਡਾਰੀ ਨੇ ਕਿਹਾ- ਟੂਰਨਾਮੈਂਟ ਦੀ ਸ਼ੁਰੂਆਤ 'ਚ ਦੁਬਈ ਅਤੇ ਆਬੂ ਧਾਬੀ 'ਚ ਟੀਚੇ ਦਾ ਪਿੱਛਾ ਕਰਨ ਵਾਲੀਆਂ ਜ਼ਿਆਦਾਤਰ ਟੀਮਾਂ ਸਫਲ ਨਹੀਂ ਹੁੰਦੀਆਂ ਸਨ ਪਰ ਪਿਛਲੇ ਸੱਤ-ਅੱਠ ਦਿਨਾਂ 'ਚ ਇਸ 'ਚ ਅਚਾਨਕ ਬਦਲਾਅ ਆਇਆ ਹੈ ਅਤੇ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਲਗਾਤਾਰ ਜਿੱਤ ਰਹੀਆਂ ਹਨ।
ਉਨ੍ਹਾਂ ਕਿਹਾ- ਹੁਣ ਸੂਰਜ ਥੋੜ੍ਹਾ ਪਹਿਲਾਂ ਡੁੱਬ ਰਿਹਾ ਹੈ, ਅਜਿਹੇ 'ਚ ਗੇਂਦਬਾਜ਼ਾਂ ਨੂੰ ਥੋੜ੍ਹੀ ਮਦਦ ਮਿਲ ਰਹੀ ਹੈ। ਪਿੱਚ ਤੋਂ (ਪਹਿਲੀ ਪਾਰੀ 'ਚ) ਸਵਿੰਗ ਪ੍ਰਾਪਤ ਹੋ ਰਿਹਾ ਹੈ। ਅਜਿਹੇ 'ਚ ਜਿਹੜੇ ਬੱਲੇਬਾਜ਼ ਪਹਿਲਾਂ ਆਸਾਨੀ ਨਾਲ ਵਿਕਟ ਦੇ ਸਾਹਮਣੇ ਸ਼ਾਟ ਲਗਾਉਂਦੇ ਸਨ ਹੁਣ ਉਨ੍ਹਾਂ ਨੂੰ ਅਜਿਹਾ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ।