ਸਾਬਕਾ ਸਟਾਰ ਕ੍ਰਿਕਟਰ ਸਚਿਨ ਨੂੰ ICC ਨੇ ਹਾਲ ਆਫ ਫੇਮ 'ਚ ਕੀਤਾ ਸ਼ਾਮਲ

Friday, Jul 19, 2019 - 10:16 AM (IST)

ਸਾਬਕਾ ਸਟਾਰ ਕ੍ਰਿਕਟਰ ਸਚਿਨ ਨੂੰ ICC ਨੇ ਹਾਲ ਆਫ ਫੇਮ 'ਚ ਕੀਤਾ ਸ਼ਾਮਲ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਦੇ ਸੁਪਰਸਟਾਰ ਸਚਿਨ ਤੇਂਦੁਲਕਰ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਇਕ ਹੋਰ ਸਨਮਾਨ ਦਿੱਤਾ ਹੈ। ਦਰਅਸਲ ਸਚਿਨ ਤੇਂਦੁਲਕਰ ਨੂੰ ਆਈ.ਸੀ.ਸੀ. ਨੇ ਕ੍ਰਿਕਟ ਦੇ ਹਾਲ ਆਫ ਫੇਮ 2019 'ਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਐਲਨ ਡੋਨਾਲਡ, ਆਸਟਰੇਲੀਆ ਦੀ ਸਾਬਕਾ ਮਹਿਲਾ ਤੇਜ਼ ਗੇਂਦਬਾਜ਼ ਕੈਥਰੀਨ ਸਮੇਤ ਤਿੰਨ ਲੋਕਾਂ ਨੂੰ ਵੀਰਵਾਰ ਨੂੰ ਲੰਡਨ 'ਚ ਹੋਏ ਇਕ ਸਮਾਗਮ 'ਚ ਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਗਿਆ।
PunjabKesari
ਸਚਿਨ ਤੋਂ ਪਹਿਲਾਂ ਆਈ.ਸੀ.ਸੀ. ਨੇ ਕ੍ਰਿਕਟ ਦੇ ਹਾਲ ਆਫ ਫੇਮ 'ਚ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਸੁਨੀਲ ਗਾਵਸਕਰ, ਅਨਿਲ ਕੁੰਬਲੇ ਨੂੰ ਸ਼ਾਮਲ ਕੀਤਾ ਸੀ। ਇਸ ਮੌਕੇ 'ਤੇ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨੂ ਸਾਹਨੀ ਨੇ ਕਿਹਾ ਕਿ ਸਚਿਨ, ਐਲਨ ਅਤੇ ਕੈਥਰੀਨ ਤਿੰਨ ਬਿਹਤਰੀਨ ਖਿਡਾਰੀਆਂ ਨੂੰ ਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ 'ਚ ਸ਼ਾਮਲ ਕਰਨਾ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ। 

ਕੀ ਹੈ ਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ

PunjabKesariਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ ਅਜਿਹਾ ਸਮੂਹ ਜਾਂ ਸੂਚੀ ਹੈ ਜਿਸ ਦਾ ਉਦੇਸ਼ ਕ੍ਰਿਕਟ ਇਤਿਹਾਸ ਦੇ ਦਿੱਗਜ ਖਿਡਾਰੀਆਂ ਦੀਆਂ ਉਪਲਬਧੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਨਮਾਨਤ ਕਰਨਾ ਹੈ। ਇਹ ਸਮੂਹ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਫੈਡਰੇਸ਼ਨ ਆਫ ਇੰਟਰਨੈਸ਼ਨਲ ਕ੍ਰਿਕਟਰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਆਈ.ਸੀ.ਸੀ. ਦੇ ਇਸ ਐਵਾਰਡ ਸਮਾਰੋਹ ਦੇ ਦੌਰਾਨ ਹਰ ਸਾਲ ਨਵੇਂ ਮੈਂਬਰਾਂ ਨੂੰ ਇਸ 'ਚ ਸ਼ਾਮਲ ਕੀਤਾ ਜਾਂਦਾ ਹੈ। ਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ ਦੀ ਸ਼ੁਰੂਆਤੀ ਸੂਚੀ 'ਚ ਡਬਲਿਊ. ਜੀ. ਗ੍ਰੇਸ, ਗ੍ਰਾਹਮ ਗੂਚ, ਬੈਰੀ ਰਿਚਰਡਸ ਜਿਹੇ ਦਿੱਗਜ ਖਿਡਾਰੀ ਸ਼ਾਮਲ ਹਨ।


author

Tarsem Singh

Content Editor

Related News