ਸਚਿਨ ਨੇ ਕੀਤਾ ਖੁਲ੍ਹਾਸਾ, ਆਖਿਰ ਕੌਣ ਹੈ ਉਸ ਦਾ ਪਹਿਲਾ ਪਿਆਰ

07/15/2017 3:34:03 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਆਖਿਰ ਕਿਉਂ ਕ੍ਰਿਕਟ ਦਾ ਭਗਵਾਨ ਕਹਿਣਾ ਸਹੀ ਹੈ। ਇਸ ਦਾ ਅੰਦਾਜ਼ਾ ਉਨ੍ਹਾਂ ਵਲੋਂ ਦਿੱਤੇ ਗਏ ਇਕ ਬਿਆਨ ਤੋਂ ਪਤਾ ਚੱਲਦਾ ਹੈ। ਸਚਿਨ ਨੇ ਦੱਸਿਆ ਕਿ ਕ੍ਰਿਕਟ ਹੀ ਉਨ੍ਹਾਂ ਦਾ ਪਹਿਲਾ ਪਿਆਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕ੍ਰਿਕਟ ਦਾ ਬੁਖਾਰ ਉਨ੍ਹਾਂ 'ਤੇ ਇੰਨਾ ਸੀ ਕਿ ਉਹ ਬਿਨਾ ਕੁੱਝ ਖਾਦੇ-ਪੀਤੇ ਸਿੱਧਾ ਮੈਦਾਨ 'ਚ ਖੇਡਣ ਚਲੇ ਜਾਂਦੇ ਸੀ।
ਨਹੀਂ ਸਮਝਦੇ ਸੀ ਭੋਜਨ ਦੀ ਅਹਿਮੀਅਤ 
ਸਚਿਨ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ ਤਦ ਉਹ ਭੋਜਨ ਦੀ ਅਹਿਮੀਅਤ ਨਹੀਂ ਸਮਝਦੇ ਸੀ। ਉਨ੍ਹਾਂ ਨੇ ਕਿਹਾ ਕਿ ਚੰਗੇ ਪੋਸ਼ਕ ਭੋਜਨ ਦੀ ਕਮੀ ਕਾਰਨ ਇਕ ਮੈਚ 'ਚ ਨਹੀਂ ਖੇਡ ਸਕਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਮਝ 'ਚ ਆਇਆ ਸੀ ਕਿ ਇਹ ਕਿੰਨਾ ਜ਼ਰੂਰੀ ਹੈ। ਸਚਿਨ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ 'ਚ ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਤਾਂ ਮੈਂ ਪੋਸ਼ਕ ਭੋਜਨ ਦੇ ਮਹੱਤਵ ਨੂੰ ਨਹੀਂ ਜਾਣਦਾ ਸੀ। ਮੈਂ ਨਹੀਂ ਜਾਣਦਾ ਸੀ ਕਿ ਇਕ ਸੰਪੂਰਣ ਅਤੇ ਪੋਸ਼ਕ ਭੋਜਨ ਕੀ ਹੁੰਦਾ ਹੈ। ਇਸ ਬਾਰੇ 'ਚ ਮੈਨੂੰ ਉਸ ਸਮੇਂ ਜ਼ਿਆਦਾ ਜਾਣਕਾਰੀ ਨਹੀਂ ਸੀ।
ਪੋਸ਼ਕ ਦੀ ਕਮੀ ਕਾਰਨ ਨਹੀਂ ਖੇਡ ਸਕਿਆ ਮੈਚ
ਉਨ੍ਹਾਂ ਨੇ ਕਿਹਾ ਕਿ ਇਕ ਦਿਨ ਮੈਂ ਮੈਚ ਖੇਡਣ ਜਾ ਰਿਹਾ ਸੀ ਪਰ ਪੋਸ਼ਣ ਦੀ ਕਮੀ ਹੋਣ ਤੋਂ ਬਾਅਦ ਉਹ ਮੈਦਾਨ 'ਚ ਠੀਕ ਨਾਲ ਕ੍ਰਿਕਟ ਨਹੀਂ ਖੇਡ ਸਕੇ। ਜਿਸ ਤੋਂ ਬਾਅਦ ਉਨ੍ਹਾਂ ਨੇ ਉਦੋ ਫੈਸਲਾ ਕਰ ਲਿਆ ਕਿ ਉਹ ਅਜਿਹਾ ਦੁਬਾਰਾ ਨਹੀਂ ਹੋਣ ਦੇਣਗੇ। ਸਚਿਨ ਕਵੇਕਰ ਨਾਂ ਦੇ ਇਕ ਬਰਾਂਡ ਲਈ ਇਕ ਨਵੇਂ ਟੀਵੀ ਵਿਗਿਆਪਨ 'ਚ ਨਜ਼ਰ ਆਉਣਗੇ। ਇਸ ਵਿਗਿਆਪਨ 'ਚ ਉਹ ਦਿਨ ਦੀ ਸ਼ੁਰੂਆਤ ਇਕ ਚੰਗੀ ਡਾਈਟ ਨਾਲ ਕਰਨ ਦੀ ਸਲਾਹ ਦਿੰਦੇ ਹੋਏ ਦਿਸਣਗੇ। ਸਚਿਨ ਦਾ ਕਹਿਣਾ ਹੈ ਕਿ ਇਸ ਮੁਹਿੰਮ 'ਚ ਮੈਨੂੰ ਉਮੀਦ ਹੈ ਕਿ ਮੈਂ ਦੇਸ਼ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇ ਸਕਾਂਗਾ ਕਿ ਦਿਨ ਦੀ ਸ਼ੁਰੂਆਤ ਚੰਗੀ ਡਾਈਟ ਦੇ ਨਾਲ ਕਰਨੀ ਜ਼ਰੂਰੀ ਹੈ ਤਾਂ ਜੋ ਸਫਲਤਾ ਵੱਲ ਤੁਸੀਂ ਹਰ ਕਦਮ ਅੱਗੇ ਵੱਧਦੇ ਰਹੋ।


Related News