ਸ਼੍ਰੀਲੰਕਾ ''ਚ ਬੱਚਿਆਂ ਨੂੰ ਪੂਰਾ ਭੋਜਨ ਨਾ ਮਿਲਣ ''ਤੇ ਦੁਖ਼ੀ ਹੋਏ ਸਚਿਨ ਤੇਂਦੁਲਕਰ, ਦਿੱਤਾ ਖ਼ਾਸ ਸੰਦੇਸ਼
Wednesday, Aug 09, 2023 - 01:33 PM (IST)
ਕੋਲੰਬੋ— ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼੍ਰੀਲੰਕਾ ਦੇ ਇਕ ਸਕੂਲ ਦੇ ਦੌਰੇ ਦੌਰਾਨ ਬੱਚਿਆਂ ਨੂੰ ਪੌਸ਼ਟਿਕ ਭੋਜਨ ਅਤੇ ਮਿਆਰੀ ਸਿੱਖਿਆ ਦੇਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਅਤੇ ਦੇਸ਼ ਦੇ ਆਰਥਿਕ ਸੰਕਟ ਤੋਂ ਪ੍ਰਭਾਵਿਤ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇੱਥੇ ਇਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਤੇਂਦੁਲਕਰ ਯੂਨੀਸੇਫ ਦੇ ਸਦਭਾਵਨਾ ਦੂਤ ਵਜੋਂ ਦੇ ਤੌਰ 'ਤੇ, “ਬੱਚੇ ਭਵਿੱਖ ਹੁੰਦੇ ਹਨ; ਜੇਕਰ ਅਸੀਂ ਅੱਜ ਉਨ੍ਹਾਂ ਦੀ ਮਦਦ ਕਰਦੇ ਹਾਂ, ਤਾਂ ਉਹ ਕੱਲ੍ਹ ਸਾਨੂੰ ਮਾਣ ਮਹਿਸੂਸ ਕਰਵਾਉਣਗੇ।" ਸਾਬਕਾ ਕ੍ਰਿਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਦੁਖ਼ ਹੋਇਆ ਕਿ ਸ਼੍ਰੀਲੰਕਾ 'ਚ ਬਹੁਤ ਸਾਰੇ ਪਰਿਵਾਰ ਬੱਚਿਆਂ ਨੂੰ ਲੋੜੀਂਦੀ ਗੁਣਵੱਤਾ ਅਤੇ ਮਾਤਰਾ 'ਚ ਭੋਜਨ ਪ੍ਰਦਾਨ ਕਰਨ ਦੇ ਯੋਗ ਨਹੀਂ ਹਨ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਦੁਆਰਾ ਆਯੋਜਿਤ ਇਕ ਸਮਾਗਮ 'ਚ ਕਿਹਾ, “ਬਹੁਤ ਸਾਰੇ ਬੱਚੇ ਬੌਣੇਪਣ ਤੋਂ ਪੀੜਤ ਹਨ। ਤੇਂਦੁਲਕਰ (50) ਨੂੰ 2013 'ਚ ਪੂਰੇ ਦੱਖਣੀ ਏਸ਼ੀਆ 'ਚ ਸਵੱਛਤਾ ਨੂੰ ਅੱਗੇ ਵਧਾਉਣ ਲਈ ਖੇਤਰ ਲਈ ਯੂਨੀਸੇਫ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ, “ਜਦੋਂ ਮੈਂ ਸਕੂਲ 'ਚ ਮੈਚ ਖੇਡਦਾ ਸੀ ਤਾਂ ਹਾਲਤ ਇਹ ਸੀ ਕਿ ਜਦੋਂ ਮੈਂ ਦੁਪਹਿਰ ਨੂੰ ਬੱਲੇਬਾਜ਼ੀ ਕਰਦਾ ਸੀ ਤਾਂ ਮੈਂ ਖਾਣਾ ਨਹੀਂ ਸੀ ਖਾ ਸਕਦਾ। ਮੈਂ ਕੁਝ ਸਾਫਟ ਡਰਿੰਕਸ ਪੀ ਕੇ ਬੈਟਿੰਗ ਕਰਦਾ ਸੀ।
ਤੇਂਦੁਲਕਰ ਨੇ ਕਿਹਾ ਕਿ ਜਦੋਂ ਖੇਡ ਦਾ ਪੱਧਰ ਬਿਹਤਰ ਹੋ ਗਿਆ ਉਨ੍ਹਾਂ ਨੂੰ ਵੱਖ ਤਰ੍ਹਾਂ ਨਾਲ ਤਿਆਰੀ ਕਰਨੀ ਪਈ। ਉਨ੍ਹਾਂ ਨੇ ਕਿਹਾ, "ਇਹ ਤਿਆਰੀ ਕੁਝ ਅਜਿਹੀ ਸੀ ਜਿਸ ਨੂੰ ਮੈਂ ਅਣਜਾਣੇ 'ਚ ਨਜ਼ਰਅੰਦਾਜ਼ ਕਰਦਾ ਸੀ।"
ਇਹ ਵੀ ਪੜ੍ਹੋ- ਵਿਸ਼ਵ ਐਥਲੈਟਕਿਸ ਚੈਂਪੀਅਨਸ਼ਿਪ ’ਚ ਭਾਰਤ ਦੀ 28 ਮੈਂਬਰੀ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ
ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਲੰਚ ਸਹੀ ਨਾ ਹੋਣ ਨਾਲ ਉਸ ਦੀ ਸਿਹਤ 'ਤੇ ਅਸਰ ਪਿਆ ਸੀ। ਉਨ੍ਹਾਂ ਨੇ ਕਿਹਾ ਕਿ “ਮੈਂ ਇਕ ਮਹੱਤਵਪੂਰਨ ਮੈਚ ਲਈ ਦੁਪਹਿਰ ਦੇ ਖਾਣੇ ਤੋਂ ਬਾਅਦ ਬਾਹਰ ਹੋ ਗਿਆ ਅਤੇ ਸਭ ਤੋਂ ਪਹਿਲਾਂ ਮੈਂ ਖਾਣਾ ਖਾਣਾ ਚਾਹੁੰਦਾ ਸੀ। ਕ੍ਰਿਕਟਰ ਨੇ ਕਿਹਾ ਕਿ ਇਹ ਪੋਸ਼ਣ ਨੂੰ ਲੈ ਕੇ ਬਹੁਤ ਵਧੀਆ ਸਬਕ ਸੀ। ਤੇਂਦੁਲਕਰ ਨੇ ਕਿਹਾ, “ਬੱਚਿਆਂ ਨੂੰ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਪੌਸ਼ਟਿਕ ਆਹਾਰ ਅਤੇ ਮਿਆਰੀ ਸਿੱਖਿਆ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਸਿੱਖਿਆ ਅਤੇ ਪੋਸ਼ਣ 'ਚ ਨਿਵੇਸ਼ ਕਰਕੇ ਅਸੀਂ ਨਾ ਸਿਰਫ਼ ਉਨ੍ਹਾਂ ਦੇ ਭਵਿੱਖ 'ਚ, ਸਗੋਂ ਹਰ ਦੇਸ਼ ਦੇ ਭਵਿੱਖ 'ਚ ਨਿਵੇਸ਼ ਕਰ ਰਹੇ ਹਾਂ।"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8