ਇਸ਼ਾ-ਆਨੰਦ ਦੇ ਵਿਆਹ 'ਚ ਪੁੱਜੀ ਕ੍ਰਿਕਟਰਸ ਦੀ ਇਹ ਤਿੱਕੜੀ

Thursday, Dec 13, 2018 - 01:05 PM (IST)

ਇਸ਼ਾ-ਆਨੰਦ ਦੇ ਵਿਆਹ 'ਚ ਪੁੱਜੀ ਕ੍ਰਿਕਟਰਸ ਦੀ ਇਹ ਤਿੱਕੜੀ

ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਵੱਡੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਇਸ਼ਾ ਅੰਬਾਨੀ ਦਾ ਵਿਆਹ ਕਾਰੋਬਾਰੀ ਆਨੰਦ ਪੀਰਾਮਲ ਨਾਲ ਹੋਇਆ ਹੈ। ਇਸ ਖਾਸ ਮੌਕੇ 'ਤੇ ਕਈ ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਮੁਕੇਸ਼ ਅੰਬਾਨੀ ਦੇ ਘਰ ਪਹੁੰਚੇ । ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਪ੍ਰੋਗਰਾਮ 'ਚ ਸੀਮਿਤ ਸੰਖਿਆ 'ਚ ਹੀ ਮਹਿਮਾਨ ਸ਼ਾਮਲ ਹੋਏ। ਸੂਤਰਾਂ ਮੁਤਾਬਕ ਮਹਿਮਾਨਾਂ ਦਾ ਸੂਚੀ 'ਚ ਕਰੀਬ 600 ਲੋਕ ਹੋਣਗੇ। ਇਸ 'ਚ ਦੋਵੇਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਹੋਣਗੇ।

ਸਚਿਨ ਇਸ ਵਿਆਹ 'ਚ ਆਪਣੇ ਬੇਟੇ ਅਰਜੁਨ ਅਤੇ ਪਤਨੀ ਅੰਜਲੀ ਨਾਲ ਪਹੁੰਚੇ।
PunjabKesari
ਇਸ ਵਿਆਹ 'ਚ ਸ਼ਾਮਲ ਹੋਣ ਲਈ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਵੀ ਆਪਣੀ ਪਤਨੀ ਗੀਤਾ ਬਸਰਾ ਨਾਲ ਪਹੁੰਚੇ।
PunjabKesari
ਇਸ਼ਾ ਦੇ ਵਿਆਹ 'ਚ ਕ੍ਰਿਕਟਰ ਯੁਵਰਾਜ ਵੀ ਆਪਣੀ ਪਤਨੀ ਨਾਲ ਪਹੁੰਚੇ।
PunjabKesari
ਵਿਆਹ 'ਚ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਦੱਸ ਦਈਏ ਕਿ ਇਸ਼ਾ-ਆਨੰਦ ਦੇ ਵਿਆਹ ਦੀ ਰਿਸੈਪਸ਼ਨ ਸ਼ੁੱਕਰਵਾਰ ਨੂੰ ਬਾਂਦਰਾ ਕੁਰਲਾ ਕੰਪਲੈਕਸ (ਬੀ.ਕੇ.ਸੀ.) ਦੇ ਮੈਦਾਨ 'ਚ ਹੋਵੇਗੀ। ਪੁਲਸ ਨੇ ਦੱਸਿਆ ਕਿ ਬੀ.ਕੀ.ਸੀ. 'ਚ ਪਹਿਲੇ ਤੋਂ ਹੀ ਪੁਲਸਕਰਮਚਾਰੀ ਤੈਨਾਤ ਹਨ।

PunjabKesari


author

suman saroa

Content Editor

Related News