ਬ੍ਰੇਬੋਰਨ ''ਚ 9 ਸਾਲ ਬਾਅਦ ਹੋਵੇਗਾ ਇੰਟਰਨੈਸ਼ਨਲ ਮੈਚ,ਟੀਮ ਇੰਡੀਆ ਦਾ ਇਹ ਮਹਾਨ ਖਿਡਾਰੀ ਕਰੇਗੀ ਸ਼ੁਰੂਆਤ
Friday, Oct 26, 2018 - 11:30 AM (IST)

ਨਵੀਂ ਦਿੱਲੀ—ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਖੇਡੀ ਜਾ ਰਹੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਦਾ ਉਦਘਾਟਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਘੰਟੀ ਵਜਾ ਕੇ ਕਰਣਗੇ। ਤੁਹਾਨੂੰ ਦੱਸ ਦਈਏ ਕਿ ਬ੍ਰੇਬੋਰਨ ਤੋਂ ਪਹਿਲਾਂ ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਤੇ ਖੇਡਿਆ ਜਾਣਾ ਸੀ, ਪਰ ਇਸ ਤੋਂ ਬਾਅਦ 'ਚ ਸ਼ਿਫਟ ਕਰ ਦਿੱਤਾ ਗਿਆ। ਭਾਰਤੀ ਕ੍ਰਿਕਟ ਕਲੱਬ ਨੇ ਕਿਹਾ ਕਿ ਇਸ ਮੈਚ ਨੂੰ ਨਾ ਸਿਰਫ ਦੋਵੇਂ ਟੀਮਾਂ ਦੇ ਖਿਡਾਰੀਆਂ ਲਈ ਬਲਕਿ ਮੁੰਬਈ ਦੇ ਕ੍ਰਿਕਟ ਦੀਵਾਨਿਆਂ ਲਈ ਵੀ ਅਲੱਗ ਅਨੁਭਵ ਬਣਾਉਣ ਦਾ ਯਤਨ ਹੈ। ਜਦਕਿ ਇਥੇ ਦੀ ਪਿਚ 'ਤੇ ਹਾਈ ਸਕੋਰਿੰਗ ਮੈਚ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਬ੍ਰੇਬੋਰਨ ਸਟੇਡੀਅਮ 'ਚ ਕਰੀਬ ਨੌ ਸਾਲ ਬਾਅਦ ਕੋਈ ਇੰਟਰਨੈਸ਼ਨਲ ਮੈਚ ਹੋਣ ਵਾਲਾ ਹੈ। ਇਸ ਸਟੇਡੀਅਮ ਨੇ ਆਖਰੀ ਵਾਰ 2009 'ਚ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਹੋਏ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਸੀ। ਇਹ ਨਹੀਂ, ਇਥੇ ਪਿੱਛਲਾ ਵਨ ਡੇ ਮੈਚ 2006 'ਚ ਖੇਡਿਆ ਗਿਆ ਸੀ। ਆਮਤੌਰ 'ਤੇ ਇੱਥੇ ਦੌਰੇ 'ਤੇ ਆਉਣ ਵਾਲੀ ਇੰਟਰਨੈਸ਼ਨਲ ਟੀਮਾਂ ਦੇ ਅਭਿਆਸ ਮੈਚ ਖੇਡੇ ਜਾਂਦੇ ਹਨ।
29 ਅਕਤੂਬਰ ਨੂੰ ਹੋਣ ਵਾਲੇ ਚੌਥੇ ਮੈਚ ਦੀ ਮੇਜ਼ਬਾਨੀ ਬ੍ਰੇਬੋਰਨ ਸਟੇਡੀਅਮ ਨੂੰ ਮੁੰਬਈ ਕ੍ਰਿਕਟ ਸੰਘ ਦੇ ਆਪਸੀ ਝਗੜੇ ਅਤੇ ਕੋਈ ਸਾਈਨਿੰਗ ਅਥਾਰਿਟੀ ਨਾ ਹੋਣ ਦੇ ਚੱਲਦੇ ਬੀ.ਸੀ.ਸੀ.ਆਈ. ਨੇ ਦੇਣ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਮੁੰਬਈ ਕ੍ਰਿਕਟ ਸੰਘ ਨੇ ਬ੍ਰੇਬੋਰਨ 'ਚ ਮੈਚ ਆਯੋਜਿਤ ਕਰਾਏ ਜਾਣ 'ਤੇ ਰੋਕ ਲਗਾਉਣ ਲਈ ਬੰਬੇ ਹਾਈਕੋਰਟ 'ਚ ਅਪੀਲ ਕੀਤੀ ਸੀ, ਜਿਸ ਨੂੰ ਵੀਰਵਾਰ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।