ਸਚਿਨ ਸਿਵਾਚ ਨੇ WBC ’ਚ ਸੋਨ ਤਮਗਾ ਕੀਤਾ ਆਪਣੇ ਨਾਂ
Saturday, Apr 24, 2021 - 01:57 PM (IST)
ਸਪੋਰਟਸ ਡੈਸਕ- ਸਚਿਨ ਸਿਵਾਚ (56 ਕਿਲੋਗ੍ਰਾਮ) ਨੇ ਪੋਲੈਂਡ ਦੇ ਕਿਲਸੇ ਵਿਚ ਏ. ਆਈ. ਬੀ. ਏ. ਯੂਥ ਮਰਦ ਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਵਿਚ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਜਿੱਤ ਦਰਜ ਕਰ ਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ। ਇਸ ਨਾਲ ਹੀ ਭਾਰਤ ਨੇ ਅੱਠ ਗੋਲਡ ਸਮੇਤ 11 ਮੈਡਲਾਂ ਨਾਲ ਟੂਰਨਾਮੈਂਟ ਵਿਚ ਸਮਾਪਤੀ ਕੀਤੀ। ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਸਾਰੇ ਸੱਤ ਗੋਲਡ ਮੈਡਲ ਆਪਣੀ ਝੋਲੀ ਵਿਚ ਪਾਏ।
ਇਹ ਵੀ ਪੜ੍ਹੋ : ਪੰਜਾਬ ਦੀ ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਵੱਡਾ ਬਦਲਾਅ, ਟਾਪ-5 ਬੱਲੇਬਾਜ਼ਾਂ ’ਚ ਰਾਹੁਲ-ਰੋਹਿਤ ਦੀ ਐਂਟਰੀ
ਮਰਦ ਟੀਮ ਨੇ ਇਕ ਗੋਲਡ ਤੇ ਤਿੰਨ ਕਾਂਸੇ ਦੇ ਮੈਡਲ ਜਿੱਤੇ। 20 ਮੈਂਬਰੀ ਭਾਰਤੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 11 ਮੈਡਲ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਭਾਰਤ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ 10 ਮੈਡਲਾਂ ਦਾ ਸੀ ਜੋ ਉਸ ਨੇ 2018 ਵਿਚ ਹੰਗਰੀ ਵਿਚ ਵਿਸ਼ਵ ਯੁਵਾ ਚੈਂਪੀਅਨਸ਼ਿਪ ਵਿਚ ਕੀਤਾ ਸੀ। ਸਚਿਨ ਨੇ ਕਜ਼ਾਕਿਸਤਾਨ ਦੇ ਯੱਬੋਲਬਾਟ ਨੂੰ 4-1 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।