ਸਚਿਨ ਨੇ ਮੈਰਾਥਨ ਰੇਸ ਨੂੰ ਦਿਖਾਈ ਹਰੀ ਝੰਡੀ

Monday, Feb 24, 2020 - 01:58 AM (IST)

ਸਚਿਨ ਨੇ ਮੈਰਾਥਨ ਰੇਸ ਨੂੰ ਦਿਖਾਈ ਹਰੀ ਝੰਡੀ

ਨਵੀਂ ਦਿੱਲੀ- ਚੋਟੀ ਦੇ ਭਾਰਤੀ ਦੌੜਾਕ ਰਛਪਾਲ ਸਿੰਘ ਤੇ ਜਯੋਤੀ ਗਾਵਟੇ ਨੇ ਐਤਵਾਰ ਨੂੰ ਇੱਥੇ ਆਈ. ਡੀ. ਬੀ. ਆਈ. ਫੈੱਡਰੈਲ ਲਾਈਫ ਇੰਸ਼ੋਰੈਂਸ ਨਵੀਂ ਦਿੱਲੀ ਮੈਰਾਥਨ ਵਿਚ ਆਪਣੇ ਖਿਤਾਬ ਦਾ ਸ਼ਾਨਦਾਰ ਬਚਾਅ ਕੀਤਾ। ਪੁਣੇ ਵਿਚ ਸੈਨਾ ਖੇਡ ਸੰਸਥਾ ਦੇ ਰਛਪਾਲ ਨੇ 2 :23:29 ਘੰਟੇ ਵਿਚ ਬਿਹਤਰੀਨ ਸਮੇਂ 'ਚ ਫੁੱਲ ਮੈਰਾਥਨ (42.2 ਕਿ. ਮੀ.) ਜਿੱਤੀ। ਮਹਾਰਾਸ਼ਟਰ ਦੀ ਜਯੋਤੀ ਨੇ ਮਹਿਲਾ ਵਰਗ ਵਿਚ 2:50:37 ਘੰਟੇ ਵਿਚ ਜਿੱਤ ਹਾਸਲ ਕੀਤੀ। ਸਵੇਰੇ ਆਈ. ਡੀ. ਬੀ. ਆਈ. ਫੈੱਡਰੇਲ ਲਾਈਫ ਇੰਸ਼ੋਰੈਂਸ ਦੇ ਬ੍ਰਾਂਡ ਅੰਬੈਸਡਰ ਸਚਿਨ ਤੇਂਦੁਲਕਰ ਨੇ ਪੰਜਵੇਂ ਗੇੜ ਦੀਆਂ ਸਾਰੀਆਂ ਰੇਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਵਿਚ 22000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ।


author

Gurdeep Singh

Content Editor

Related News