Teacher''s day ਦੇ ਮੌਕੇ ''ਤੇ ਸਚਿਨ ਨੇ ਗੁਰੂ ਆਚਰੇਕਰ ਨੂੰ ਕੀਤਾ ਯਾਦ, ਦੱਸਿਆ ਉਨ੍ਹਾਂ ਤੋਂ ਕੀ ਸਿੱਖਿਆ

Thursday, Sep 05, 2019 - 12:59 PM (IST)

Teacher''s day ਦੇ ਮੌਕੇ ''ਤੇ ਸਚਿਨ ਨੇ ਗੁਰੂ ਆਚਰੇਕਰ ਨੂੰ ਕੀਤਾ ਯਾਦ, ਦੱਸਿਆ ਉਨ੍ਹਾਂ ਤੋਂ ਕੀ ਸਿੱਖਿਆ

ਮੁੰਬਈ : ਟੀਚਰਸ ਡੇ ਦੇ ਮੌਕੇ 'ਤੇ ਆਪਣੇ ਕੋਚ ਆਚਰੇਕਰ ਸਰ ਨੂੰ ਯਾਦ ਕਰਦਿਆਂ ਸਚਿਨ ਤੇਂਦੁਲਕਰ ਨੇ ਅੱਜ ਟਵੀਟ ਕੀਤਾ ਹੈ- ਅਧਿਆਪਕ ਸਿਰਫ ਸਾਨੂੰ ਸਿਖਿਅਤ ਹੀ ਨਹੀਂ ਕਰਦੇ ਸਗੋਂ ਸਾਨੂੰ ਮੁੱਲ ਵੀ ਪ੍ਰਦਾਨ ਕਰਦੇ ਹਨ। ਆਚਰੇਕਰ ਸਰ ਨੇ ਮੈਨੂੰ ਫੀਲਡ 'ਤੇ ਅਤੇ ਜੀਵਨ ਵਿਚ ਸਿੱਧਾ ਖੇਡਣਾ ਸਿਖਾਇਆ ਹੈ। ਮੈਂ ਹਮੇਸ਼ਾ ਉਨ੍ਹਾਂ ਦਾ ਆਭਾਰੀ ਰਹਾਂਗਾ ਕਿਉਂਕਿ ਉਨ੍ਹਾਂ ਦਾ ਮੇਰੇ ਜੀਵਨ ਵਿਚ ਬੇਮਿਸਾਲ ਯੋਗਦਾਨ ਹੈ। ਉਨ੍ਹਾਂ ਦੀ ਸਿਖਿਆ ਅੱਜ ਵੀ ਮੇਰੇ ਲਈ ਸਬਕ ਹੈ ਅਤੇ ਉਹ ਮੇਰਾ ਮਾਰਗਦਰਸ਼ਨ ਕਰਦੇ ਹਨ।

ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਹਰ ਸਾਲ ਟੀਚਰਸ ਡੇ 'ਤੇ ਆਪਣੇ ਕੋਚ ਅਤੇ ਗੁਰੂ ਆਚਰੇਕਰ ਸਰ ਨੂੰ ਯਾਦ ਕਰਦੇ ਹਨ। ਅਚਰੇਕਰ ਸਰ ਦਾ ਦਿਹਾਂਤ ਇਸੇ ਸਾਲ ਜਨਵਰੀ ਵਿਚ ਹੋਇਆ ਸੀ। ਸਚਿਨ ਨੇ ਹਮੇਸ਼ਾ ਇਸ ਗਲ ਦਾ ਜ਼ਿਕਰ ਕੀਤਾ ਹੈ ਕਿ ਅਚਰੇਕਰ ਸਰ ਉਨ੍ਹਾਂ ਨੂੰ ਚੰਗੀ ਬੱਲੇਬਾਜ਼ੀ ਕਰਨ 'ਤੇ ਇਕ ਸਿੱਕਾ ਦਿੰਦੇ ਹੀ, ਜਿਸ ਨੂੰ ਉਸ ਨੇ ਹਮੇਸ਼ਾ ਸੰਭਾਲ ਕੇ ਰੱਖਿਆ ਹੈ।


Related News