ਸਚਿਨ ਖਿਲਾਰੀ ​​ਨੇ ਸ਼ਾਟ ਪੁਟ ਐੱਫ-46 ਵਿੱਚ ਜਿੱਤਿਆ ਸੋਨ ਤਮਗਾ, ਰੋਹਿਤ ਨੇ ਕਾਂਸੀ

Thursday, Oct 26, 2023 - 11:43 AM (IST)

ਸਚਿਨ ਖਿਲਾਰੀ ​​ਨੇ ਸ਼ਾਟ ਪੁਟ ਐੱਫ-46 ਵਿੱਚ ਜਿੱਤਿਆ ਸੋਨ ਤਮਗਾ, ਰੋਹਿਤ ਨੇ ਕਾਂਸੀ

ਹਾਂਗਜ਼ੂ - ਚੀਨ ਵਿੱਚ ਚੱਲ ਰਹੀਆਂ ਚੌਥੀ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਦੇ ਸਚਿਨ ਖਿਲਾਰੀ ​​ਨੇ ਪੁਰਸ਼ਾਂ ਦੇ ਸ਼ਾਟ ਪੁਟ-ਐੱਫ-46 ਵਿੱਚ ਸੋਨ ਤਮਗਾ ਜਿੱਤਿਆ, ਜਦਕਿ ਰੋਹਿਤ ਨੇ ਇਸ ਮੁਕਾਬਲੇ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਜਿੱਤਿਆ। ਅੱਜ ਇੱਥੇ ਹੋਏ ਮੈਚਾਂ ਵਿੱਚ ਸਚਿਨ ਖਿਲਾਰੀ ਨੇ ਪੁਰਸ਼ਾਂ ਦੇ ਸ਼ਾਟ ਪੁਟ-ਐੱਫ-46 ਵਿੱਚ 16.03 ਦੀ ਵੱਡੀ ਥਰੋਅ ਨਾਲ ਰਿਕਾਰਡ ਬਣਾ ਕੇ ਸੋਨ ਤਮਗਾ ਜਿੱਤਿਆ, ਜਦਕਿ ਰੋਹਿਤ ਨੇ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਦਿਆਂ 14.56 ਦੀ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇੱਕ ਹੋਰ ਮੈਚ ਵਿੱਚ ਪੈਰਾ ਅਥਲੀਟ ਨਾਰਾਇਣ ਨੇ ਪੁਰਸ਼ਾਂ ਦੀ 100 ਮੀਟਰ ਟੀ-35 ਦੌੜ ਵਿੱਚ 14.37 ਦੇ ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ।

ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਏਸ਼ੀਆਈ ਪੈਰਾ ਖੇਡਾਂ 'ਚ ਇਹ ਉਨ੍ਹਾਂ ਦਾ ਦੂਜਾ ਤਮਗਾ ਹੈ। ਸੁਕਾਂਤ ਕਦਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ ਬੈਡਮਿੰਟਨ ਸਿੰਗਲਜ਼ ਐੱਸ.ਐੱਲ-4 ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸ਼੍ਰੇਆਂਸ਼ ਤ੍ਰਿਵੇਦੀ ਨੇ ਪੁਰਸ਼ਾਂ ਦੀ 100 ਮੀਟਰ ਟੀ-37 ਦੌੜ ਵਿੱਚ 12.24 ਸਕਿੰਟ ਦੇ ਸ਼ਾਨਦਾਰ ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ ਹੈ। ਇਨ੍ਹਾਂ ਖੇਡਾਂ ਵਿੱਚ ਸ਼੍ਰੇਆਂਸ਼ ਨੇ ਆਪਣਾ ਦੂਜਾ ਤਮਗਾ ਜਿੱਤਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

Aarti dhillon

Content Editor

Related News