ਵਰਲਡ ਕੱਪ ਤੋਂ ਪਹਿਲਾਂ ਸਚਿਨ ਨੇ ਆਪਣੇ ਪ੍ਰਸ਼ੰਸਕ ਸੁਧੀਰ ਨੂੰ ਦਿੱਤਾ ਦਿਲ ਜਿੱਤਣ ਵਾਲਾ ਤੋਹਫਾ
Saturday, May 25, 2019 - 05:39 PM (IST)

ਨਵੀਂ ਦਿੱਲੀ : ਭਾਰਤੀ ਟੀਮ ਨੂੰ 30 ਮਈ ਤੋਂ ਇੰਗਲੈਂਡ ਐਂਡ ਵੇਲਸ ਵਿਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੇ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਟੀਮ ਦੀ ਜਿੱਤ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਵਿਰਾਟ ਦੀ ਕਪਤਾਨੀ ਪ੍ਰਤੀਯੋਗਿਤਾਵਾਂ ਵਿਚ ਕਿੰਨੀ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ। ਉੱਥੇ ਹੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਨੂੰ ਸੁਪੋਰਟ ਕਰਨ ਵਾਲੇ ਸਚਿਨ ਦੇ ਸਭ ਤੋਂ ਵੱਡੇ ਫੈਨ ਸੁਧੀਰ ਚੌਧਰੀ ਵੀ ਇੰਗਲੈਂਡ ਰਵਾਨਾ ਹੋ ਗਏ ਹਨ।
ਸੁਧੀਰ ਕੁਮਾਰ ਚੌਧਰੀ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ ਜਿਸ ਵਿਚ ਉਸਨੇ ਸਚਿਨ ਤੇਂਦੁਲਕਰ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕਾਰਨ ਹੀ ਸੁਧੀਰ ਲਾਰਡਸ ਦੇ ਮੈਦਾਨ 'ਤੇ ਮੈਚ ਦੇਖਣਗੇ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦਾ ਫਾਈਨਲ ਲਾਰਡਸ ਵਿਖੇ ਖੇਡਿਆ ਜਾਣਾ ਹੈ।