ਸਚਿਨ ਨੇ ਸਪਾਰਟਨ ਸਪੋਰਟਸ ਨਾਲੋਂ ਤੋੜਿਆ ਨਾਤਾ
Saturday, Jan 12, 2019 - 01:13 AM (IST)

ਨਵੀਂ ਦਿੱਲੀ- ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕਰੋੜਾਂ ਰੁਪਏ ਦਾ ਭੁਗਤਾਨ ਨਾ ਹੋਣ ਕਾਰਨ ਸਪਾਰਟਨ ਸਪੋਰਟਸ ਨਾਲੋਂ ਨਾਤਾ ਤੋੜ ਦਿੱਤਾ ਹੈ। ਸਚਿਨ ਇਸ ਕੰਪਨੀ ਵਿਚ ਨਿਵੇਸ਼ ਤੇ ਸਲਾਹਕਾਰ ਬੋਰਡ ਦਾ ਮੈਂਬਰ ਸੀ। ਸਚਿਨ ਨੇ ਸਿਡਨੀ ਸਥਿਤੀ ਇਸ ਕੰਪਨੀ ਨਾਲ 2016 ਵਿਚ ਕਰਾਰ ਕੀਤਾ ਸੀ। ਭਾਰਤੀ ਉਦਯੋਗਪਤੀ ਕੁਣਾਲ ਸ਼ਰਮਾ ਇਸ ਕੰਪਨੀ ਦਾ ਸਹਿ-ਸੰਸਥਾਪਕ ਸੀ।