ਹਿਤਾਂ ਦੇ ਟਕਰਾਅ ਦਾ ਮਾਮਲਾ : 14 ਮਈ ਨੂੰ ਲੋਕਪਾਲ ਦੇ ਸਾਹਮਣੇ ਪੇਸ਼ ਹੋਣਗੇ ਸਚਿਨ ਤੇ ਲਕਸ਼ਮਣ

Tuesday, May 07, 2019 - 12:45 AM (IST)

ਹਿਤਾਂ ਦੇ ਟਕਰਾਅ ਦਾ ਮਾਮਲਾ : 14 ਮਈ ਨੂੰ ਲੋਕਪਾਲ ਦੇ ਸਾਹਮਣੇ ਪੇਸ਼ ਹੋਣਗੇ ਸਚਿਨ ਤੇ ਲਕਸ਼ਮਣ

ਨਵੀਂ ਦਿੱਲੀ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਵੀ. ਵੀ. ਲਕਸ਼ਮਣ ਹਿਤਾਂ ਦੇ ਟਕਰਾਅ ਦੇ ਕਥਿਤ ਮਾਮਲਿਆਂ 'ਚ ਨਿਜ਼ੀ ਤੌਰ 'ਤੇ ਸੁਣਵਾਈ ਦੇ ਲਈ ਬੀ. ਸੀ. ਸੀ. ਆਈ. ਦੇ ਲੋਕਪਾਲ ਸਹਿ ਨੈਤਿਕ ਅਧਿਕਾਰੀ ਜਸਟਿਸ ਡੀ. ਕੇ. ਜੈਨ ਦੇ ਸਾਹਮਣੇ 14 ਮਈ ਨੂੰ ਇੱਥੇ ਪੇਸ਼ ਹੋਣਗੇ। ਪਤਾ ਲੱਗਿਆ ਹੈ ਕਿ ਇਸ ਮਾਮਲੇ 'ਚ ਸ਼ਿਕਾਇਤਕਰਤਾ ਮੱਧ ਪ੍ਰਦੇਸ਼ ਸੰਘ ਦੇ ਸੰਜੀਵ ਗੁਪਤਾ ਤੇ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਨੂੰ ਵੀ ਜਸਟਿਸ ਜੈਨ ਨੇ ਗਵਾਹੀ ਦੇ ਲਈ ਬੁਲਾਇਆ ਹੈ।
ਗੁਪਤਾ ਨੇ ਤੇਂਦੁਲਕਰ ਤੇ ਲਕਸ਼ਮਣ 'ਤੇ ਹਿਤਾਂ ਦੇ ਟਕਰਾਅ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ ਪਰ ਇਨ੍ਹਾਂ ਦੋਵਾਂ ਕ੍ਰਿਕਟਰਾਂ ਨੇ ਕਿਸੇ ਵੀ ਤਰ੍ਹਾਂ ਦੇ ਹਿਤਾਂ ਦੇ ਟਕਰਾਅ ਤੋਂ ਇਨਕਾਰ ਕਰ ਦਿੱਤਾ ਹੈ। ਗੁਪਤਾ ਦਾ ਦੋਸ਼ ਹੈ ਕਿ ਇਹ ਦੋਵੇਂ ਸਲਾਕਾਰ ਕਮੇਟੀ ਦੇ ਮੈਂਬਰ ਹਨ, ਜਦਕਿ ਇਸ ਤੋਂ ਇਲਾਵਾ ਤੇਂਦੁਲਕਰ ਮੁੰਬਈ ਇੰਡੀਅਨਜ਼ ਦੇ ਆਈਕਨ ਤੇ ਲਕਸ਼ਮਣ ਸਨਰਾਈਜ਼ਰਜ਼ ਹੈਦਰਾਬਾਦ ਦੇ ਮੇਂਟਰ ਦੇ ਰੂਪ 'ਚ ਦੋਹਰੀ ਭੂਮੀਕਾ ਨਿਭਾ ਰਹੇ ਹਨ।


author

Gurdeep Singh

Content Editor

Related News