ਸਚਿਨ ਨੂੰ ਵੀ ਚੜ੍ਹਿਆ ਗੋਲਫ ਦਾ ਸ਼ੌਕ, ਬਰਡੀ ਲਗਾਕੇ ਖੁਦ ਹੀ ਬੋਲੇ ਮਿਰਿਕਲ

06/26/2019 3:22:02 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਚਿਨ ਤੇਂਦੁਲਕਰ 'ਤੇ ਵੀ ਹੁਣ ਗੋਲਫ ਦਾ ਨਸ਼ਾ ਚੜ੍ਹਨ ਲੱਗਾ ਹੈ। ਸਚਿਨ ਇਨ੍ਹਾ ਦਿਨਾਂ 'ਚ ਗੋਲਫ ਦਾ ਮਜ਼ਾ ਲੈ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ 'ਚ ਸਚਿਨ ਬਰਡੀ ਲਗਾਉਂਦੇ ਹੋਏ ਦਿਖ ਰਹੇ ਹਨ। ਮਜ਼ੇ ਦੀ ਗੱਲ ਇਹ ਹੈ ਕਿ ਬਰਡੀ ਲਗਾ ਕੇ ਸਚਿਨ ਨੇ ਜੋ ਪ੍ਰਤੀਕ੍ਰਿਆ ਦਿੱਤੀ, ਉਸ ਨਾਲ ਉਸਦੇ ਫੈਨਸ ਬਹੁਤ ਖੁਸ਼ ਹੋ ਰਹੇ ਹਨ। ਦਰਅਸਲ ਬਰਡੀ ਦੇ ਲਈ ਸਚਿਨ ਦੀ ਸ਼ਾਟ ਜਦੋਂ ਟਾਰਗੇਟ 'ਤੇ ਗਈ ਤਾਂ ਉਹ ਇਸ ਤੋਂ ਬਹੁਤ ਖੁਸ਼ ਹੋਏ ਤੇ ਨਾਲ ਹੀ ਗਰਾਊਂਡ 'ਤੇ ਲੇਟ (ਲੰਮੇ ਪੈ) ਗਏ।
ਦੇਖੋਂ ਵੀਡੀਓ—

 


Gurdeep Singh

Content Editor

Related News