SA vs BAN T20 WC : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਦਿੱਤਾ 114 ਦੌੜਾਂ ਦਾ ਟੀਚਾ

Monday, Jun 10, 2024 - 09:42 PM (IST)

SA vs BAN T20 WC : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਦਿੱਤਾ 114 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਕ ਵਾਰ ਫਿਰ ਤਿਆਰ ਹੈ। ਗਰੁੱਪ ਡੀ ਦੇ ਇੱਕ ਅਹਿਮ ਮੈਚ ਵਿੱਚ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 113 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 114 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ ਹੈਨਰਿਕ ਕਲਾਸੇਨ 46 ਦੌੜਾਂ ਤੇ ਡੇਵਿਡ ਮਿਲਰ 29 ਦੌੜਾਂ ਬਣਾ ਆਊਟ ਹੋਏ। ਬੰਗਲਾਦੇਸ਼ ਲਈ ਤਨਜ਼ੀਮ ਹਸਨ ਸਾਕਿਬ ਨੇ 3, ਤਸਕਿਨ ਅਹਿਮਦ ਨੇ 2 ਤੇ ਰਾਸ਼ਿਦ ਹੋਸੈਨ ਨੇ 1 ਵਿਕਟਾਂ ਲਈਆਂ।

ਦੋਵੇਂ ਦੇਸ਼ਾਂ ਦੀ ਪਲੇਇੰਗ 11 

ਬੰਗਲਾਦੇਸ਼ : ਤੰਜੀਦ ਹਸਨ, ਜੇਕਰ ਅਲੀ, ਲਿਟਨ ਦਾਸ (ਵਿਕਟਕੀਪਰ), ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹਿਰਦੌਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਤੰਜੀਮ ਹਸਨ ਸਾਕਿਬ, ਮੁਸਤਫਿਜ਼ੁਰ ਰਹਿਮਾਨ

ਦੱਖਣੀ ਅਫਰੀਕਾ : ਰੀਜ਼ਾ ਹੈਂਡਰਿਕਸ, ਕੁਇੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ (ਕਪਤਾਨ), ਟ੍ਰਿਸਟਨ ਸਟੱਬਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜਾਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਓਟਨੀਲ ਬਾਰਟਮੈਨ


author

Tarsem Singh

Content Editor

Related News