ਸ਼੍ਰੀਸੰਥ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਜਾਣੋ ਕਦੋਂ ਕਰ ਸਕਦੇ ਹਨ ਕ੍ਰਿਕਟ 'ਚ ਵਾਪਸੀ

08/20/2019 4:36:15 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਲੋਕਪਾਲ ਡੀ. ਕੇ. ਜੈਨ ਨੇ ਹੁਕਮ ਦਿੱਤਾ ਹੈ ਕਿ ਕਥਿਤ ਸਪਾਟ ਫਿਕਸਿੰਗ ਮਾਮਲੇ 'ਚ ਫਸੇ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਦਾ ਬੈਨ ਅਗਲੇ ਸਾਲ ਅਗਸਤ 'ਚ ਖਤਮ ਹੋ ਜਾਵੇਗਾ ਕਿਉਂਕਿ ਉਹ 6 ਸਾਲ ਤੋਂ ਚਲੇ ਆ ਰਹੇ ਕ੍ਰਿਕਟ ਤੋਂ ਬੈਨ ਕਾਰਨ ਆਪਣਾ ਸਰਵਸ੍ਰੇਸ਼ਠ ਦੌਰ ਪਹਿਲਾਂ ਹੀ ਗੁਆ ਚੁੱਕੇ ਹਨ। ਬੀ. ਸੀ. ਸੀ. ਆਈ. ਨੇ ਸ਼੍ਰੀਸੰਥ 'ਤੇ ਅਗਸਤ 2013 'ਚ ਬੈਨ ਲਾਇਆ ਸੀ। ਉਨ੍ਹਾਂ ਤੋਂ ਇਲਾਵਾ ਆਈ. ਪੀ. ਐੱਲ. 'ਚ ਕਥਿਤ ਤੌਰ 'ਤੇ ਸਪਾਟ ਫਿਕਸਿੰਗ ਕਰਨ ਵਾਲੇ ਰਾਜਸਥਾਨ ਰਾਇਲਸ ਦੇ ਅਜੀਤ ਚੰਦੀਲਾ ਅਤੇ ਅੰਕਿਤ ਚਵਹਾਣ 'ਤੇ ਵੀ ਬੈਨ ਲਾਇਆ ਗਿਆ ਸੀ। ਸੁਪਰੀਮ ਕੋਰਟ ਨੇ ਇਸ ਸਾਲ 15 ਮਾਰਚ ਨੂੰ ਬੀ. ਸੀ. ਸੀ. ਆਈ. ਦੀ ਅਨੁਸ਼ਾਸਨੀ ਕਮੇਟੀ ਦਾ ਫੈਸਲਾ ਬਦਲ ਦਿੱਤਾ ਸੀ। ਹੁਣ 7 ਅਗਸਤ ਦੇ ਆਪਣੇ ਫੈਸਲੇ 'ਚ ਜੈਨ ਨੇ ਕਿਹਾ ਕਿ ਇਹ ਪਾਬੰਦੀ 7 ਸਾਲ ਦੀ ਹੋਵੇਗੀ ਅਤੇ ਉਹ ਅਗਲੇ ਸਾਲ ਖੇਡਣਗੇ।
PunjabKesari
ਜੈਨ ਨੇ ਕਿਹਾ, ''ਸ਼੍ਰੀਸੰਥ ਦੀ ਉਮਰ 35 ਸਾਲ ਹੈ। ਬਤੌਰ ਕ੍ਰਿਕਟਰ ਉਨ੍ਹਾਂ ਦਾ ਸਰਵਸ੍ਰੇਸ਼ਠ ਦੌਰ ਬੀਤ ਚੁੱਕਾ ਹੈ। ਮੇਰਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਕਮਰਸ਼ੀਅਲ ਕ੍ਰਿਕਟ ਜਾਂ ਬੀ. ਸੀ. ਸੀ. ਆਈ. ਜਾਂ ਉਸ ਦੇ ਮੈਂਬਰ ਸੰਘ ਨਾਲ ਜੁੜਨ 'ਤੇ ਸ਼੍ਰੀਸੰਥ 'ਤੇ ਲੱਗਾ ਬੈਨ 13 ਸਤੰਬਰ 2013 ਤੋਂ 7 ਸਾਲ ਦਾ ਕਰਨਾ ਸਹੀ ਹੋਵੇਗਾ।'' ਬੀ. ਸੀ. ਸੀ. ਆਈ. ਨੇ 28 ਫਰਵਰੀ ਨੂੰ ਅਦਾਲਤ 'ਚ ਕਿਹਾ ਸੀ ਕਿ ਸ਼੍ਰੀਸੰਥ 'ਤੇ ਲੱਗਾ ਲਾਫੀਫ ਟਾਈਮ ਬੈਨ ਸਹੀ ਹੈ, ਕਿਉਂਕਿ ਉਨ੍ਹਾਂ ਨੇ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦਕਿ ਸ਼੍ਰੀਸੰਥ ਦੇ ਵਕੀਲ ਨੇ ਕਿਹਾ ਕਿ ਆਈ. ਪੀ. ਐੱਲ. ਮੈਚ ਦੇ ਦੌਰਾਨ ਕੋਈ ਸਪਾਟ ਫਿਕਸਿੰਗ ਨਹੀਂ ਹੋਈ ਅਤੇ ਸ਼੍ਰੀਸੰਥ 'ਤੇ ਲਗਾਏ ਗਏ ਸਾਰੇ ਦੋਸ਼ਾਂ ਦੇ ਪੱਖ 'ਚ ਕੋਈ ਸਬੂਤ ਨਹੀਂ ਮਿਲੇ।


Tarsem Singh

Content Editor

Related News