ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਇਸ ਟੀ-20 ਲੀਗ ਰਾਹੀਂ ਸ੍ਰੀਸੰਥ ਮੈਦਾਨ ''ਤੇ ਕਰਨਗੇ ਵਾਪਸੀ
Sunday, Nov 22, 2020 - 06:02 PM (IST)
ਸਪੋਰਟਸ ਡੈਸਕ— ਐਸ. ਸ੍ਰੀਸੰਥ 'ਤੇ 2013 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਫਿਕਸਿੰਗ ਕਰਨ ਦੇ ਦੋਸ਼ 'ਚ ਪਹਿਲਾਂ ਲਾਈਫ਼ ਟਾਈਮ ਬੈਨ ਲਗਾ ਦਿੱਤਾ ਗਿਆ ਪਰ ਬਾਅਦ 'ਚ ਇਸ ਨੂੰ ਘੱਟ ਕਰਕੇ 7 ਸਾਲ ਦਾ ਕਰ ਦਿੱਤਾ ਗਿਆ। ਇਸ ਸਾਲ ਸਤੰਬਰ 'ਚ ਉਸ ਦਾ ਬੈਨ ਖ਼ਤਮ ਹੋ ਗਿਆ ਤੇ ਉਹ ਇਕ ਵਾਰ ਫਿਰ ਤੋਂ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰਨ ਲਈ ਤਿਆਰ ਹਨ। ਸ਼੍ਰੀਸੰਥ ਕੇਰਲ ਟੀ-20 ਲੀਗ 'ਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਜ਼ਾਂਪਾ ਨੇ ਕੋਹਲੀ ਦੀ ਤਾਰੀਫ਼ਾਂ ਦੇ ਬੰਨ੍ਹੇ ਪੁਲ, ਕਿਹਾ- ਉਹ ਮੈਦਾਨ ਦੇ ਬਾਹਰ ਇਕਦਮ ਅਲਗ
ਕੇਰਲ ਟੀ-20 ਲੀਗ ਦਾ ਆਯੋਜਨ ਭਾਰਤੀ ਘਰੇਲੂ ਸੀਜ਼ਨ ਦੇ ਸ਼ੁਰੂ ਕਰਨ ਤੋਂ ਪਹਿਲਾਂ ਹੋਵੇਗਾ ਅਤੇ ਪੂਰੀ ਸੁਰੱਖਿਆ ਨੂੰ ਧਿਆਨ 'ਚ ਰਖਦੇ ਹੋਏ ਇਸ ਨੂੰ ਆਯੋਜਿਤ ਕਰਾਇਆ ਜਾਵੇਗਾ। ਇਕ ਖੇਡ ਵੈੱਬਸਾਈਟ ਮੁਤਾਬਕ ਸ਼੍ਰੀਸੰਥ ਕੇਰਲ ਪ੍ਰੈਸੀਡੈਂਟ ਟੀ-20 ਕੱਪ 'ਚ ਖੇਡਦੇ ਨਜ਼ਰ ਆਉਣਗੇ। ਕੇਰਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਕੇ. ਵਰਗੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਮੁਹੰਮਦ ਸਿਰਾਜ ਨੇ ਪਿਤਾ ਦੇ ਦਿਹਾਂਤ 'ਤੇ BCCI ਦੀ ਛੁੱਟੀ ਨੂੰ ਕੀਤੀ ਨਾਂਹ
ਸ਼੍ਰੀਸੰਥ ਟੀਮ ਇੰਡੀਆ ਦੇ ਦੋ-ਦੋ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਨੇ ਟੀਮ ਇੰਡੀਆ ਦੀ ਨੁਮਾਇੰਦਗੀ 27 ਟੈਸਟ, 53 ਵਨ-ਡੇ ਅਤੇ 10 ਟੀ-20 ਮੈਚਾਂ 'ਚ ਕੀਤੀ ਸੀ। ਸ਼੍ਰੀਸੰਥ ਨੂੰ ਬੇਹੱਦ ਹਮਲਾਵਰ ਗੇਂਦਬਾਜ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਦੀ ਉਮਰ 37 ਸਾਲ ਹੋ ਚੁੱਕੀ ਹੈ। ਅਜਿਹੇ 'ਚ ਟੀਮ ਇੰਡੀਆ 'ਚ ਵਾਪਸੀ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ।