ਦੱ. ਕੋਰੀਆ ਤੇ ਸਾਊਦੀ ਅਰਬ ਦੀਆਂ ਫੁੱਟਬਾਲ ਟੀਮਾਂ ਓਲੰਪਿਕ ਲਈ ਕੁਆਲੀਫਾਈ

01/23/2020 2:55:02 AM

ਬੈਂਕਾਕ- ਦੱਖਣੀ ਕੋਰੀਆ ਅਤੇ ਸਾਊਦੀ ਅਰਬ ਨੇ ਥਾਈਲੈਂਡ ਵਿਚ ਏਸ਼ੀਆਈ ਅੰਡਰ-23 ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾ ਕੇ 2020 ਓਲੰਪਿਕ ਪੁਰਸ਼ ਫੁੱਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਏਸ਼ੀਆਈ ਅੰਡਰ-23 ਚੈਂਪੀਅਨਸ਼ਿਪ ਏਸ਼ੀਆਈ ਫੁੱਟਬਾਲ ਸੰਘ ਦਾ ਓਲੰਪਿਕ ਕੁਆਲੀਫਾਇਰ ਹੈ। ਇਸ ਵਿਚ ਟਾਪ-3 ਵਿਚ ਰਹਿਣ ਵਾਲੀਆਂ ਟੀਮਾਂ ਓਲੰਪਿਕ ਵਿਚ ਜਗ੍ਹਾ ਬਣਾਉਣਗੀਆਂ। ਬੁੱਧਵਾਰ ਨੂੰ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਨੇ ਆਸਟਰੇਲੀਆ ਨੂੰ 2-0 ਨਾਲ, ਜਦਕਿ ਸਾਊਦੀ ਅਰਬ ਨੇ ਉਜ਼ਬੇਕਿਸਤਾਨ ਨੂੰ 1-0 ਨਾਲ ਹਰਾਇਆ।


Gurdeep Singh

Content Editor

Related News