ਉੱਤਰ ਕੋਰੀਆ ਖ਼ਿਲਾਫ਼ ਸ਼ਕਤੀ ਪ੍ਰਦਰਸ਼ਨ ਲਈ ਦੱਖਣ ਕੋਰੀਆ ਪਹੁੰਚਿਆ ਅਮਰੀਕੀ ਜਹਾਜ਼ ਕੈਰੀਅਰ

Saturday, Jun 22, 2024 - 04:53 PM (IST)

ਉੱਤਰ ਕੋਰੀਆ ਖ਼ਿਲਾਫ਼ ਸ਼ਕਤੀ ਪ੍ਰਦਰਸ਼ਨ ਲਈ ਦੱਖਣ ਕੋਰੀਆ ਪਹੁੰਚਿਆ ਅਮਰੀਕੀ ਜਹਾਜ਼ ਕੈਰੀਅਰ

ਸਿਓਲ (ਏਪੀ)- ਪਰਮਾਣੂ ਊਰਜਾ ਨਾਲ ਸੰਚਾਲਿਤ ਅਮਰੀਕੀ ਜਹਾਜ਼ ਕੈਰੀਅਰ ਤਿਕੋਣੀ ਅਭਿਆਸ  ਲਈ ਸ਼ਨੀਵਾਰ ਨੂੰ ਦੱਖਣੀ ਕੋਰੀਆ ਪਹੁੰਚਿਆ। ਰੂਸ ਅਤੇ ਉੱਤਰ ਕੋਰੀਆ ਦੇ ਗਠਜੋੜ ਤੋਂ ਬਾਅਦ ਉੱਤਰ ਕੋਰੀਆ ਦੇ ਵਧਦੇ ਖ਼ਤਰਿਆਂ ਨਾਲ ਨਜਿੱਠਣ ਲਈ ਦੋਵੇਂ ਦੇਸ਼ਾਂ ਦੇ ਫ਼ੌਜੀ ਸਿਖਲਾਈ ਨੂੰ ਅੱਗੇ ਵਧਾਉਣ ਦੇ ਅਧੀਨ 'ਯੂਐੱਸਐੱਸ ਥਿਓਡੋਰ ਰੂਜਵੇਲਟ ਸਟ੍ਰਾਈਕ ਗਰੁੱਪ' ਦੱਖਣੀ ਕੋਰੀਆ ਦੇ ਬੁਸਾਨ ਸ਼ਹਿਰ ਪਹੁੰਚਿਆ। ਇਸ ਤੋਂ ਇਕ ਦਿਨ ਪਹਿਲਾਂ ਦੱਖਣ ਕੋਰੀਆ ਨੇ ਰੂਸ ਦੇ ਰਾਜਦੂਤ ਨੂੰ ਤਲਬ ਕੀਤਾ ਸੀ ਅਤੇ ਇਸ ਹਫ਼ਤੇ ਦੇ ਸ਼ੁਰੂ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਹੋਏ ਇਕ ਸਮਝੌਤੇ ਲਈ ਬਣੀ ਸਹਿਮਤੀ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਸੀ। ਇਹ ਸਮਝੌਤੇ 'ਚ ਕਿਸੇ ਇਕ ਦੇਸ਼ 'ਤੇ ਯੁੱਧ ਦੀ ਸਥਿਤੀ 'ਚ ਆਪਸੀ ਰੱਖਿਆ ਮਦਦ ਦਾ ਸੰਕਲਪ ਜਤਾਇਆ ਗਿਆ ਹੈ। 

ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਇਹ ਸਮਝੌਤਾ ਉਸ ਦੀ ਸੁਰੱਖਿਆ ਲਈ ਖ਼ਤਰਾ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਰੂਸੀ ਹਮਲੇ ਦਾ ਮੁਕਾਬਲਾ ਕਰਨ ਲਈ ਯੂਕ੍ਰੇਨ ਨੂੰ ਹਥਿਆਰ ਭੇਜਣ 'ਤੇ ਵਿਚਾਰ ਕਰ ਸਕਦੇ ਹੈ। ਜੂਨ ਦੀ ਸ਼ੁਰੂਆਤ 'ਚ ਸਿੰਗਾਪੁਰ 'ਚ ਅਮਰੀਕਾ, ਦੱਖਣ ਕੋਰੀਆ ਅਤੇ ਜਾਪਾਨ ਦੇ ਰੱਖਿਆ ਮੁਖੀਆਂ ਦੀ ਬੈਠਕ ਹੋਈ ਸੀ, ਜਿਸ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ 'ਫ੍ਰੀਡਮ ਏਜ' ਦਾ ਐਲਾਨ ਕੀਤਾ। ਨਵੇਂ ਬਹੁ-ਖੇਤਰੀ ਅਭਿਆਸ ਦਾ ਮਕਸਦ ਹਵਾਈ, ਸਮੁੰਦਰ ਅਤੇ ਸਾਈਬਰਸਪੇਸ ਸਮੇਤ ਵੱਖ-ਵੱਖ ਕਾਰਜਾਂ ਦੇ ਖੇਤਰਾਂ 'ਚ ਦੇਸ਼ਾਂ ਦੀ ਸਾਂਝੀ ਪ੍ਰਤੀਕਿਰਿਆ ਨੂੰ ਤੇਜ਼ ਕਰਨਾ ਹੈ। ਥੀਓਡੋਰ ਰੂਜ਼ਵੈਲਟ ਸਟ੍ਰਾਈਕ ਗਰੁੱਪ ਉਸ ਅਭਿਆਸ 'ਚ ਹਿੱਸਾ ਲਵੇਗਾ, ਜਿਸ ਦੇ ਜੂਨ ਮਹੀਨੇ ਸ਼ੁਰੂ ਹੋਣ ਦੀ ਉਮੀਦ ਹੈ। ਦੱਖਣ ਕੋਰੀਆ ਦੀ ਫ਼ੌਜ ਨੇ ਸਿਖਲਾਈ ਦੇ ਵੇਰਵਿਆਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ। ਦੱਖਣ ਕੋਰੀਆ ਦੀ ਜਲ ਸੈਨਾ ਨੇ ਇਕ ਬਿਆਨ 'ਚ ਕਿਹਾ ਕਿ ਥੀਓਡੋਰ-ਰੂਜ਼ਵੈਲਟ ਦਾ ਆਉਣਾ ਸਹਿਯੋਗੀ ਦੇਸ਼ਾਂ ਦੇ ਸਖ਼ਤ ਰੱਖਿਆ ਸੰਬੰਧੀ ਰੁਖ ਅਤੇ ਵਧਦੇ ਉੱਤਰ ਕੋਰੀਆਈ ਖ਼ਤਰਿਆਂ ਦਾ ਸਖ਼ਤ ਜਵਾਬ ਦੇਣ ਦੇ ਪ੍ਰਤੀ ਦ੍ਰਿੜ ਇੱਛਾ ਨੂੰ ਦਰਸਾਉਂਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News