ਟੀਮ ਇੰਡੀਆ ਦੇ ਇਸ ਖ਼ਿਡਾਰੀ ਨੇ ਇੱਕ ਓਵਰ 'ਚ ਜੜੇ 7 ਛੱਕੇ, ਬਣਾ 'ਤਾ ਵਿਸ਼ਵ ਰਿਕਾਰਡ (ਵੀਡੀਓ)
Monday, Nov 28, 2022 - 05:01 PM (IST)
ਅਹਿਮਦਾਬਾਦ (ਭਾਸ਼ਾ)- ਮਹਾਰਾਸ਼ਟਰ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਸੋਮਵਾਰ ਨੂੰ ਇੱਥੇ ਉੱਤਰ ਪ੍ਰਦੇਸ਼ ਖਿਲਾਫ਼ ਵਿਜੇ ਹਜ਼ਾਰੇ ਟਰਾਫੀ ਵਨਡੇ ਮੈਚ ਦੌਰਾਨ ਇੱਕ ਓਵਰ ਵਿੱਚ 7 ਛੱਕੇ ਲਗਾ ਕੇ ਲਿਸਟ ਏ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਇਆ। ਇਸ ਓਵਰ ਵਿੱਚ ਕੁੱਲ 43 ਦੌੜਾਂ ਬਣੀਆਂ। ਇਸ ਤੋਂ ਪਹਿਲਾਂ 2018 ਵਿੱਚ ਫੋਰਡ ਟਰਾਫੀ ਵਿੱਚ, ਉੱਤਰੀ ਜ਼ਿਲ੍ਹਿਆਂ ਵੱਲੋਂ ਬ੍ਰੈਟ ਹੈਂਪਟਨ ਅਤੇ ਜੋਅ ਕਾਰਟਰ ਨੇ ਕੇਂਦਰੀ ਜ਼ਿਲ੍ਹਿਆਂ ਦੇ ਵਿਲੇਮ ਲੁਡਿਕ ਦੇ ਓਵਰ ਵਿੱਚ ਇੰਨੀਆਂ ਦੌੜਾਂ ਬਣਾਈਆਂ ਸਨ। ਰੁਤੂਰਾਜ ਨੇ ਇਹ ਕਾਰਨਾਮਾ ਵਿਜੇ ਹਜ਼ਾਰੇ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਉੱਤਰ ਪ੍ਰਦੇਸ਼ ਖ਼ਿਲਾਫ਼ ਪਾਰੀ ਦੇ 49ਵੇਂ ਓਵਰ ਵਿੱਚ ਕੀਤਾ।
6⃣,6⃣,6⃣,6⃣,6⃣nb,6⃣,6⃣
— BCCI Domestic (@BCCIdomestic) November 28, 2022
Ruturaj Gaikwad smashes 4⃣3⃣ runs in one over! 🔥🔥
Follow the match ▶️ https://t.co/cIJsS7QVxK…#MAHvUP | #VijayHazareTrophy | #QF2 | @mastercardindia pic.twitter.com/j0CvsWZeES
ਗੇਂਦਬਾਜ਼ ਸ਼ਿਵਾ ਸਿੰਘ ਸੀ, ਜਿਨ੍ਹਾਂ ਨੇ ਇਸ ਓਵਰ ਵਿੱਚ ਇਕ ਨੋ ਬਾਲ ਵੀ ਸੁੱਟੀ, ਜਿਸ ਨਾਲ ਇਹ 7 ਗੇਂਦਾਂ ਦਾ ਓਵਰ ਬਣ ਗਿਆ। ਕੁੱਲ ਮਿਲਾ ਕੇ ਇੱਕ ਓਵਰ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਸਮੁੱਚਾ ਰਿਕਾਰਡ ਨਿਊਜ਼ੀਲੈਂਡ ਦੇ ਲੀ ਜਰਮੋਨ ਦੇ ਨਾਮ ਹੈ, ਜਿਨ੍ਹਾਂ ਨੇ ਵੈਲਿੰਗਟਨ ਵਿੱਚ ਸ਼ੈੱਲ ਟਰਾਫੀ ਮੈਚ ਵਿੱਚ 8 ਛੱਕੇ ਲਗਾਏ ਸਨ। ਨਰਿੰਦਰ ਮੋਦੀ ਸਟੇਡੀਅਮ ਦੇ ਬੀ ਗਰਾਊਂਡ 'ਤੇ ਖੇਡੇ ਗਏ ਇਸ ਮੈਚ 'ਚ ਸ਼ਿਵਾ ਸਿੰਘ ਦੀ ਓਵਰ ਦੀ ਪੰਜਵੀਂ ਗੇਂਦ ਨੋ ਬਾਲ ਸੀ ਅਤੇ ਗਾਇਕਵਾੜ ਨੇ ਉਸ 'ਤੇ ਵੀ ਛੱਕਾ ਜੜਿਆ ਸੀ। ਗਾਇਕਵਾੜ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਅੰਤ ਤੱਕ ਕ੍ਰੀਜ਼ 'ਤੇ ਬਣੇ ਰਹੇ।
ਇਹ ਵੀ ਪੜ੍ਹੋ: ਰੈਪਰ ਬਾਦਸ਼ਾਹ ਤੇ ਸਤਿੰਦਰ ਸਰਤਾਜ ਦੇ ਗਾਣਿਆਂ 'ਤੇ ਖ਼ੂਬ ਨੱਚੇ MS ਧੋਨੀ ਅਤੇ ਹਾਰਦਿਕ ਪੰਡਯਾ (ਵੀਡੀਓ)
ਉਨ੍ਹਾਂ ਨੇ 159 ਗੇਂਦਾਂ 'ਤੇ 10 ਚੌਕੇ ਅਤੇ 16 ਛੱਕਿਆਂ ਦੀ ਮਦਦ ਨਾਲ ਅਜੇਤੂ 220 ਦੌੜਾਂ ਬਣਾਈਆਂ। ਇਹ ਬੱਲੇਬਾਜ਼ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਇੱਕ ਓਵਰ ਵਿੱਚ ਘੱਟੋ-ਘੱਟ ਲਗਾਤਾਰ 6 ਛੱਕੇ ਲਗਾਏ ਹਨ। ਉਨ੍ਹਾਂ ਤੋਂ ਪਹਿਲਾਂ ਸਰ ਗਾਰਫੀਲਡ ਸੋਬਰਸ, ਰਵੀ ਸ਼ਾਸਤਰੀ, ਹਰਸ਼ੇਲ ਗਿਬਜ਼, ਯੁਵਰਾਜ ਸਿੰਘ, ਰੌਸ ਵਾਈਟਲੀ, ਹਜ਼ਰਤੁੱਲਾ ਜ਼ਜ਼ਈ, ਲਿਓ ਕਾਰਟਰ, ਕੀਰੋਨ ਪੋਲਾਰਡ ਅਤੇ ਥੀਸਾਰਾ ਪਰੇਰਾ ਇਹ ਕਾਰਨਾਮਾ ਕਰ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗਾਇਕਵਾੜ ਦੀ ਪਾਰੀ ਦੀ ਮਦਦ ਨਾਲ ਮਹਾਰਾਸ਼ਟਰ ਨੇ 5 ਵਿਕਟਾਂ ’ਤੇ 330 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਅਮਰੀਕਾ ਦੇ ਮੈਰੀਲੈਂਡ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ 'ਚ ਫਸਿਆ ਜਹਾਜ਼ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।