ਰਸ਼ੀਅਨ ਫਾਈਟਰ ਨੇ ਮੰਨਿਆ-ਫੈਨਜ਼ ਭੇਜਦੇ ਹਨ ਇਤਰਾਜ਼ਯੋਗ ਫੋਟੋਆਂ

09/21/2019 6:41:33 PM

ਨਵੀਂ ਦਿੱਲੀ : ਯੂ. ਐੱਫ. ਸੀ. ਫਾਈਟਰ ਅਲੈਗਜ਼ੈਂਡ੍ਰਾ ਅਲਬੂ ਦਾ ਕਹਿਣਾ ਹੈ ਕਿ ਮਹਿਲਾਵਾਂ ਲਈ ਮਸ਼ਹੂਰ ਹੋਣਾ ਜ਼ਿਆਦਾਤਰ ਚੰਗਾ ਵੀ ਨਹੀਂ ਹੁੰਦਾ। ਕਈ ਪ੍ਰਸ਼ੰਸਕ ਤਾਂ ਇਸ ਹੱਦ ਤਕ ਪਹੁੰਚ ਜਾਂਦੇ ਹਨ ਕਿ ਤੁਹਾਨੂੰ ਇਤਰਾਜ਼ਯੋਗ ਫੋਟੋਆਂ ਵੀ ਭੇਜਣ ਲੱਗਦੇ ਹਨ। ਅਲੈਗਜ਼ੈਂਡ੍ਰਾ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਜੁੜੇ ਰਹੋ ਪਰ ਉਦੋਂ ਹੈਰਾਨੀ ਹੁੰਦੀ ਹੈ, ਜਦੋਂ ਕੁਝ ਦਿਨ ਪਹਿਲਾਂ ਤੁਹਾਡੀ ਖੇਡ ਦੀ ਸ਼ਲਾਘਾ ਕਰਨ ਵਾਲੇ ਪ੍ਰਸ਼ੰਸਕ ਬਾਅਦ ਵਿਚ ਤੁਹਾਨੂੰ ਇਤਰਾਜ਼ਯੋਗ ਫੋਟੋਆਂ ਭੇਜਣ ਲੱਗਦੇ ਹਨ।

PunjabKesari

29 ਸਾਲਾ ਰਸ਼ੀਅਨ ਫਾਈਟਰ ਅਲੈਗਜ਼ੈਂਡ੍ਰਾ  ਦਾ ਕਹਿਣਾ ਹੈ  ਕਿ ਉਸ ਨੂੰ ਜ਼ਿਆਦਾਤਰ ਮੈਸੇਜ ਮਹਿਲਾਵਾਂ ਦੇ ਆਉਂਦੇ ਹਨ, ਜਿਹੜੀਆਂ ਕਿ ਭਾਰ ਘੱਟ ਕਰਨਾ ਚਾਹੁੰਦੀਆਂ ਹਨ ਪਰ ਅਜਿਹੇ ਮੈਸੇਜ ਆਉਣ ਕਾਰਣ ਉਹ ਹੁਣ ਸੋਸ਼ਲ ਮੀਡੀਆ ਲਈ ਮੈਨੇਜਰ ਨੂੰ ਰੱਖਣ ਤੋਂ ਵੀ ਝਿਜਕ ਰਹੀ ਹੈ।  ਅਲੈਗਜ਼ੈਂਡ੍ਰਾ ਦਾ ਕਹਿਣਾ ਹੈ ਕਿ ਤੁਸੀਂ ਅਜਿਹੀਆਂ 'ਹੇਟ ਮੇਲਸ' ਤੋਂ ਬਚ ਨਹੀਂ ਸਕਦੇ। ਤੁਹਾਨੂੰ ਕਿਸੇ ਫੈਨ ਨੇ ਜੇਕਰ ਕੁਝ ਭੇਜਿਆ ਹੈ ਤਾਂ ਤੁਸੀਂ ਉਸ ਨੂੰ ਖੋਲ੍ਹ ਕੇ ਦੇਖੋਗੇ ਹੀ ਪਰ ਜਦੋਂ ਇਨ੍ਹਾਂ ਮੈਸੇਜ ਵਿਚ ਤੁਹਾਨੂੰ ਇਤਰਾਜ਼ਯੋਗ ਫੋਟੋਆਂ ਮਿਲਦੀਆਂ ਹਨ ਤਾਂ ਨਿਰਾਸ਼ਾ ਹੁੰਦੀ ਹੈ। ਜ਼ਿਕਰਯੋਗ ਹੈ ਕਿ ਯੂ. ਐੱਫ. ਸੀ. ਵਿਚ ਆਉਣ ਤੋਂ ਪਹਿਲਾਂ ਅਲੈਗਜ਼ੈਂਡ੍ਰਾ ਮਸ਼ਹੂਰ ਬਾਡੀ ਬਿਲਡਰ ਵੀ ਸੀ। ਉਸ ਨੇ ਸਕੂਲ ਦੇ ਦਿਨਾਂ ਤੋਂ ਹੀ ਕਰਾਟੇ ਵਿਚ ਟ੍ਰੇਨਿੰਗ ਲਈ ਹੋਈ ਸੀ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਪ੍ਰਸਿੱਧ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਫਿੱਟਨੈੱਸ ਵੀਡੀਓਜ਼ ਕਾਫੀ ਦੇਖੇ ਜਾਂਦੇ ਹਨ।

PunjabKesari


Related News