ਰੂਸ ਨੇ ਪੋਲੈਂਡ ਨੂੰ ਹਰਾ ਕੇ ਹਾਸਲ ਕੀਤਾ ਪੰਜਵਾਂ ਸਥਾਨ

Friday, Jun 14, 2019 - 11:44 AM (IST)

ਰੂਸ ਨੇ ਪੋਲੈਂਡ ਨੂੰ ਹਰਾ ਕੇ ਹਾਸਲ ਕੀਤਾ ਪੰਜਵਾਂ ਸਥਾਨ

ਸਪੋਰਰਟ ਡੈਸਕ— ਰੂਸ ਨੇ ਸ਼ੱਕਰਵਾਰ ਨੂੰ ਇਥੇ ਸਖਤ ਕੜੇ ਮੁਕਾਬਲੇ 'ਚ ਪੋਲੈਂਡ ਨੂੰ 3-2 ਨਾਲ ਹਰਾ ਕੇ ਐੱਫ. ਆਈ. ਐੱਚ. ਸੀਰੀਜ਼ ਫਾਈਨਲ ਹਾਕੀ ਟੂਰਨਾਮੈਂਟ 'ਚ ਪੰਜਵਾ ਸਥਾਨ ਹਾਸਲ ਕੀਤਾ। ਪਹਿਲਾ ਕੁਆਟਰ 'ਚ ਕੋਈ ਗੋਲ ਨਹੀਂ ਹੋਇਆ ਜਿਸ ਤੋਂ ਬਾਅਦ ਵਿਸ਼ਵ 'ਚੋ 22ਵੇਂ ਨੰਬਰ ਦੇ ਰੂਸ ਨੇ ਤਿੰਨ ਮੈਦਾਨੀ ਗੋਲ ਕਰਕੇ ਜਿੱਤ ਦਰਜ ਕੀਤੀ। ਉਨ੍ਹਾਂ ਵੱਲੋਂ ਪਾਵੇਲ ਗੋਲੁਬੇਵ (16ਵੇਂ ਮਿੰਟ), ਸਰਗੇਈ ਲੇਪੇਸ਼ਕਿਨ  (22ਵੇਂ ਮਿੰਟ) ਤੇ ਮਰਾਤ ਖੈਰੂਲਿਨ (36ਵੇਂ ਮਿੰਟ) ਨੇ ਗੋਲ ਦਾਗੇ। ਵਿਸ਼ਵ 'ਚ 21ਵੇਂ ਨੰਬਰ ਦੇ ਪੋਲੈਂਡ ਦੇ ਵਲੋਂ ਮਾਈਕਲ ਕਾਸਪ੍ਰਾਜਿਕ (30ਵੇਂ ਮਿੰਟ) ਤੇ ਮਿਕੋਲਾਜ ਗਮੀ (55ਵੇਂ ਮਿੰਟ) ਨੇ ਗੋਲ ਕੀਤੇ। PunjabKesariਪੋਲੈਂਡ ਦੀ ਇਹ ਰੂਸ ਦੇ ਹੱਥੋਂ ਦੂਜੀ ਹਾਰ ਹੈ। ਪੂਲ ਪੜਾਅ 'ਚ ਵੀ ਉਹ ਆਪਣੇ ਇਸ ਵਿਰੋਧੀ ਤੋਂ ਇਸ ਫਰਕ ਨਾਲ ਹਾਰ ਗਿਆ ਸੀ। ਅੱਠ ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ਰੂਸ ਪੰਜਵੇਂ ਤੇ ਪੋਲੈਂਡ ਛੇਵੇਂ ਸਥਾਨ 'ਤੇ ਰਿਹਾ।  


Related News