ਸੁਪਰੀਮ ਕੋਰਟ ਨੇ ਏਸ਼ੀਆਈ ਖੇਡਾਂ ਦੇ ਦਲ 'ਚ ਸ਼ਾਮਲ ਕਰਨ ਦੀ ਐਥਲੀਟਾਂ ਦੀ ਪਟੀਸ਼ਨ ਠੁਕਰਾਈ

Friday, Aug 03, 2018 - 11:53 AM (IST)

ਸੁਪਰੀਮ ਕੋਰਟ ਨੇ ਏਸ਼ੀਆਈ ਖੇਡਾਂ ਦੇ ਦਲ 'ਚ ਸ਼ਾਮਲ ਕਰਨ ਦੀ ਐਥਲੀਟਾਂ ਦੀ ਪਟੀਸ਼ਨ ਠੁਕਰਾਈ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਇੰਡੋਨੇਸ਼ੀਆ 'ਚ 18 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ 4 ਗੁਣਾ 400 ਮੀਟਰ ਦੌੜ 'ਚ ਪ੍ਰਾਚੀ ਅਤੇ ਛਵੀ ਦੀ ਪਟੀਸ਼ਨ ਖਾਰਜ ਕਰ ਦਿੱਤੀ। 

ਦੋਹਾਂ ਖਿਡਾਰਨਾਂ ਨੇ ਗੁਹਾਟੀ 'ਚ ਹੋਏ ਮੁਕਾਬਲੇ ਦੇ ਨਤੀਜੇ ਨੂੰ ਲੈ ਕੇ 4 ਗੁਣਾ 400 ਮੀਟਰ ਰਿਲੇ ਟੀਮ 'ਚ ਸ਼ਾਮਲ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ। ਚੋਟੀ ਦੀ ਅਦਾਲਤ 'ਚ ਪਾਰਥ ਗੋਸਵਾਮੀ ਅਤੇ ਹੇਮੰਤ ਫਾਲਫਰ ਨੇ ਭਾਰਤੀ ਐਥਲੈਟਿਕਸ ਮਹਾਸੰਘ (ਏ.ਐੱਫ.ਆਈ.) ਦਾ ਪੱਖ ਰਖਦੇ ਹੋਏ ਕਿਹਾ ਕਿ ਇਹ ਏ.ਐੱਫ.ਆਈ. ਦੀ ਨੀਤੀ ਸੀ ਜਿਸ 'ਚ ਸਿਰਫ ਰਿਲੇ ਦੌੜ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੀ ਚੋਣ ਕੀਤੀ ਜਾਵੇਗੀ। ਏ.ਐੱਫ.ਆਈ. ਨੇ ਕਿਹਾ ਕਿ ਇਹ ਨੀਤੀ ਅਕਤੂਬਰ 2017 'ਚ ਹੀ ਬਣੀ ਸੀ।


Related News