ਰੁਦ੍ਰਾਂਕਸ਼ ਤੇ ਸਿਫਤ ਨੇ ਲਗਾਤਾਰ ਦੂਜਾ ਟ੍ਰਾਇਲ ਜਿੱਤਿਆ

Tuesday, Feb 11, 2025 - 12:57 PM (IST)

ਰੁਦ੍ਰਾਂਕਸ਼ ਤੇ ਸਿਫਤ ਨੇ ਲਗਾਤਾਰ ਦੂਜਾ ਟ੍ਰਾਇਲ ਜਿੱਤਿਆ

ਨਵੀਂ ਦਿੱਲੀ- ਮਹਾਰਾਸ਼ਟਰ ਦੇ ਰੁਦ੍ਰਾਂਕਸ਼ ਤੇ ਪੰਜਾਬ ਦੀ ਸਿਫਤ ਕੌਰ ਸਮਰਾ ਨੇ ਸੋਮਵਾਰ ਨੂੰ ਇੱਥੇ ਗਰੁੱਪ-ਏ ਨਿਸ਼ਾਨੇਬਾਜ਼ਾਂ ਲਈ ਰਾਸ਼ਟਰੀ ਚੋਣ ਟ੍ਰਾਇਲਾਂ ਵਿਚ ਕ੍ਰਮਵਾਰ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਤੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਟੀ2 ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ। ਇਨ੍ਹਾਂ ਦੋਵਾਂ ਚੋਟੀ ਦੇ ਕੌਮਾਂਤਰੀ ਨਿਸ਼ਾਨੇਬਾਜ਼ਾਂ ਨੇ ਐਤਵਾਰ ਨੂੰ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ਵਿਚ ਟੀ1 ਟ੍ਰਾਇਲ ਵੀ ਜਿੱਤਿਆ ਸੀ।

ਉੱਥੇ ਹੀ, ਪਿਛਲੇ ਸਾਲ ਓਲੰਪਿਕ ਟ੍ਰਾਇਲਾਂ ਵਿਚ ਹਾਰ ਤੋਂ ਬਾਅਦ ਸਿਮਰਨਪ੍ਰੀਤ ਨੇ ਮਹਿਲਾ 25 ਮੀਟਰ ਪਿਸਟਲ ਟੀ1 ਵਿਚ ਪੈਰਿਸ ਖੇਡਾਂ ਦੀ ਦੋਹਰੀ ਤਮਗਾ ਜੇਤੂ ਮਨੂ ਭਾਕਰ ਤੇ ਸਾਬਕਾ ਵਿਸ਼ਵ ਏਅਰ ਪਿਸਟਲ ਟੀਮ ਚੈਂਪੀਅਨ ਈਸ਼ਾ ਨੂੰ ਪਛਾੜਿਆ। ਕੁਆਲੀਫਿਕੇਸ਼ਨ ਵਿਚ ਮਨੂ 587 ਅੰਕ ਨਾਲ ਚੋਟੀ ’ਤੇ ਰਹੀ ਸੀ ਪਰ ਫਾਈਨਲ ਵਿਚ ਪਿਛੜ ਗਈ। ਸਿਮਰਪ੍ਰੀਤ ਨੇ ਈਸ਼ਾ ਨੂੰ ਇਕ ਅੰਕ ਨਾਲ ਪਛਾੜ ਕੇ ਟ੍ਰਾਇਲ ਜਿੱਤਿਆ।


author

Tarsem Singh

Content Editor

Related News