ਮਿਲਾਨੋ-ਕੋਰਟੀਨਾ ਓਲੰਪਿਕਸ: ਕੈਨੇਡਾ ਦੀ ਵੈਲੇਰੀ ਮਾਲਟੇਸ ਨੇ ਜਿੱਤਿਆ ਕਾਂਸੀ ਦਾ ਤਮਗਾ

Saturday, Feb 07, 2026 - 11:47 PM (IST)

ਮਿਲਾਨੋ-ਕੋਰਟੀਨਾ ਓਲੰਪਿਕਸ: ਕੈਨੇਡਾ ਦੀ ਵੈਲੇਰੀ ਮਾਲਟੇਸ ਨੇ ਜਿੱਤਿਆ ਕਾਂਸੀ ਦਾ ਤਮਗਾ

ਵੈਨਕੂਵਰ (ਮਲਕੀਤ ਸਿੰਘ) – ਇਟਲੀ ਵਿੱਚ ਹੋ ਰਹੇ ਮਿਲਾਨੋ-ਕੋਰਟੀਨਾ ਓਲੰਪਿਕਸ ਵਿੱਚ ਕੈਨੇਡਾ ਦੀ ਸਪੀਡ ਸਕੇਟਰ ਵੈਲੇਰੀ ਮਾਲਟੇਸ ਨੇ ਮਹਿਲਾਵਾਂ ਦੀ 3000 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਲਈ ਪਹਿਲਾ ਤਮਗਾ ਆਪਣੇ ਨਾਮ ਕੀਤਾ ਹੈ।

ਇਹ ਮੁਕਾਬਲਾ ਕੈਨੇਡਾ ਲਈ ਕਾਫ਼ੀ ਮਹੱਤਵਪੂਰਨ ਰਿਹਾ, ਕਿਉਂਕਿ ਇਸ ਤਮਗੇ ਨਾਲ ਟੀਮ ਕੈਨੇਡਾ ਨੇ ਮੁਕਾਬਲਿਆਂ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਹੋਣੀ ਅਨੁਮਾਨੀ ਜਾ ਰਹੀ ਹੈ। ਇਸ ਦੌੜ ਵਿੱਚ ਉਸ ਦੀ ਸਾਥੀ ਖਿਡਾਰਨ ਇਸਾਬੇਲ ਵਾਈਡਮੈਨ ਪੰਜਵੇਂ ਅਤੇ ਲੌਰਾ ਹਾਲ 13 ਵੇ ਸਥਾਨ ’ਤੇ ਰਹੀ।

ਰਿਪੋਰਟਾਂ ਮੁਤਾਬਕ, ਵੈਲੇਰੀ ਮਾਲਟੇਸ ਲਈ ਇਹ ਉਸਦਾ ਪੰਜਵਾਂ ਸਰਦੀਨ ਓਲੰਪਿਕਸ ਸੀ ਅਤੇ ਇਸ ਦੌਰਾਨ ਉਸਨੇ ਆਪਣਾ ਪਹਿਲਾ ਵਿਅਕਤੀਗਤ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਉਸਦੀ ਇਸ ਪ੍ਰਾਪਤੀ ਨਾਲ ਕੈਨੇਡਾ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਕੈਨੇਡੀਅਨ ਖੇਡ ਅਧਿਕਾਰੀਆਂ ਅਤੇ ਕੋਚਿੰਗ ਸਟਾਫ ਨੇ ਮਾਲਟੇਸ ਦੀ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਦੀ ਮਿਹਨਤ, ਅਨੁਸ਼ਾਸਨ ਅਤੇ ਤਜਰਬੇ ਨੇ ਇਸ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਤੇ ਉਸ ਵੱਲੋਂ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਆਸ ਜਤਾਈ ਹੈ। 


author

Inder Prajapati

Content Editor

Related News