ਰੂਬਲੇਵ ਉਲਟਫੇਰ ਤੋਂ ਬਚਿਆ, ਸਿਨਰ ਨੇ ਆਸਟਰੇਲੀਅਨ ਓਪਨ ਦੇ ਸੈਸ਼ਨ ਦਾ ਪਹਿਲਾ ਮੈਚ ਜਿੱਤਿਆ

Monday, Jan 15, 2024 - 02:23 PM (IST)

ਰੂਬਲੇਵ ਉਲਟਫੇਰ ਤੋਂ ਬਚਿਆ, ਸਿਨਰ ਨੇ ਆਸਟਰੇਲੀਅਨ ਓਪਨ ਦੇ ਸੈਸ਼ਨ ਦਾ ਪਹਿਲਾ ਮੈਚ ਜਿੱਤਿਆ

ਮੈਲਬੋਰਨ (ਆਸਟਰੇਲੀਆ), (ਭਾਸ਼ਾ)– ਫ੍ਰੈਂਚ ਓਪਨ ਵਿਚ ਆਂਦ੍ਰੇ ਰੂਬਲੇਵ ਨੂੰ ਹਾਰ ਦਾ ਸਵਾਦ ਚਖਾਉਣ ਵਾਲਾ ਥਿਆਗੋ ਸੇਬੋਥ ਵਾਈਲਡ ਆਸਟਰੇਲੀਅਨ ਓਪਨ ਦੇ ਪਹਿਲੇ ਦੌਰ ਵਿਚ ਐਤਵਾਰ ਨੂੰ ਇੱਥੇ ਇਕ ਵਾਰ ਫਿਰ ਉਸਦੇ ਵਿਰੁੱਧ ਉਲਟਫੇਰ ਕਰਨ ਦੇ ਨੇੜੇ ਪਹੁੰਚ ਗਿਆ ਸੀ ਪਰ ਰੂਸ ਦੇ ਤਜਬੇਕਾਰੀ ਖਿਡਾਰੀ ਨੇ 5 ਸੈੱਟਾਂ ਤਕ ਚੱਲੇ ਮੁਕਾਬਲੇ ਵਿਚ 7-5, 6-4, 3-6, 4-6, 7-6 ਨਾਲ ਜਿੱਤ ਦਰਜ ਕਰ ਲਈ।

ਇਹ ਵੀ ਪੜ੍ਹੋ : 'ਹਿੱਟਮੈਨ' ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਇਹ ਮੁਕਾਮ ਹਾਸਲ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਖਿਡਾਰੀ

ਉੱਥੇ ਹੀ, ਇਟਲੀ ਦੇ ਯਾਨਿਕ ਸਿਨਰ ਨੇ ਆਸਟਰੇਲੀਅਨ ਓਪਨ ਦੇ ਮੌਜੂਦਾ ਸੈਸ਼ਨ ਦੇ ਪਹਿਲੇ ਮੈਚ ਵਿਚ ਵਿਸ਼ਵ ਰੈਂਕਿੰਗ ਵਿਚ 59ਵੇਂ ਸਥਾਨ ’ਤੇ ਕਾਬਜ਼ ਬੋਟਿਕ ਵਾਨ ਡੇ ਜੈਂਡਸਚੂਲਪ ’ਤੇ 6-4, 7-5, 6-3 ਨਾਲ ਜਿੱਤ ਦਰਜ ਕੀਤੀ। ਇਟਲੀ ਦੇ ਇਕ ਹੋਰ ਖਿਡਾਰੀ ਮਾਤੇਓ ਅਰਨਾਲਡੀ ਨੇ ਪਹਿਲੇ ਦੌਰ ਦੇ ਮੈਚ ਵਿਚ ਐਡਮ ਵਾਲਟਨ ਨੂੰ 7-6, 6-2, 6-4 ਨਾਲ ਹਰਾਇਆ।

ਇਹ ਵੀ ਪੜ੍ਹੋ : ਬੋਲਟ ਨੇ ਰਿਕਾਰਡ ਬਣਾਉਣ ਵਾਲੀ ਫਾਰਮੂਲਾ-ਈ ਕਾਰ ਨੂੰ ਚਲਾਇਆ

ਮਹਿਲਾ ਵਰਗ ਵਿਚ ਕੈਰੋਲਿਨ ਵੋਜਨਿਆਕੀ ਨੇ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਆਸਟਰੇਲੀਅਨ ਓਪਨ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। 20ਵਾਂ ਦਰਜਾ ਪ੍ਰਾਪਤ ਮਾਗਡਾ ਲਿਨੇਟੇ ਦੇ ਮੈਚ ਦੇ ਦੂਜੇ ਸੈੱਟ ਵਿਚ ਰਿਟਾਇਰ ਹੋਣ ਨਾਲ 2018 ਆਸਟਰੇਲੀਅਨ ਓਪਨ ਚੈਂਪੀਅਨ ਵੋਜਨਿਆਕੀ ਅਗਲੇ ਦੌਰ ਵਿਚ ਪਹੁੰਚੀ। ਵੋਜਨਿਆਕੀ ਤਦ 6-2, 2-0 ਨਾਲ ਅੱਗੇ ਸੀ। ਉਹ ਹੁਣ ਮਾਰੀਆ ਟਿਮੋਫੀਵਾ ਨਾਲ ਭਿੜੇਗੀ, ਜਿਸ ਨੇ ਅਲੀਜੇ ਕੋਰਨੇਟ ਨੂੰ 6-2, 6-4 ਨਾਲ ਹਰਾ ਦਿੱਤਾ। 8ਵਾਂ ਦਰਜਾ ਪ੍ਰਾਪਤ ਮਾਰੀਆ ਸਕਾਰੀ ਨੇ ਜਾਪਾਨ ਦੀ ਨਾਓ ਹਿਬਿਨੋ ਨੂੰ 6-4, 6-1 ਨਾਲ ਹਰਾ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News