IPL 2022 : ਵਿਰਾਟ ਤੇ ਰਜਤ ਦੇ ਅਰਧ ਸੈਂਕੜੇ, ਬੈਂਗਲੁਰੂ ਨੇ ਗੁਜਰਾਤ ਨੂੰ ਦਿੱਤਾ 171 ਦੌੜਾਂ ਦਾ ਟੀਚਾ
Saturday, Apr 30, 2022 - 05:50 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 43ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਸ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਗੁਜਰਾਤ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ 'ਚ ਵਿਰਾਟ ਕੋਹਲੀ ਤੇ ਰਜਤ ਪਾਟੀਦਾਰ ਦੇ ਅਰਧ ਸੈਂਕੜਿਆਂ ਦੇ ਦਮ 'ਤੇ 6 ਵਿਕਟਾਂ ਦੇਨੁਕਸਾਨ 'ਤੇ 170 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਗੁਜਰਾਤ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਦੀ ਪਹਿਲੀ ਵਿਕਟ ਕਪਤਾਨ ਫਾਫ ਡੁਪਲੇਸਿਸ ਦੇ ਤੌਰ 'ਤੇ ਡਿੱਗੀ। ਡੁਪਲੇਸਿਸ ਆਪਣਾ ਖ਼ਾਤਾ ਵੀ ਨਾ ਖੋਲ ਸਕੇ ਤੇ ਸਾਂਗਵਾਨ ਦੀ ਗੇਂਦ 'ਤੇ ਸਾਹਾ ਹੱਥੋਂ ਕੈਚ ਆਊਟ ਹੋਏ। ਬੈਂਗਲੁਰੂ ਦੀ ਦੂਜੀ ਵਿਕਟ ਰਜਤ ਪਾਟੀਦਾਰ ਦੇ ਤੌਰ 'ਤੇ ਡਿੱਗੀ। ਰਜਤ 52 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਂਗਵਾਨ ਦੀ ਗੇਂਦ 'ਤੇ ਸ਼ੁਭਮਨ ਗਿੱਲ ਨੂੰ ਕੈਚ ਦੇ ਕੇਪਵੇਲੀਅਨ ਪਰਤ ਗਏ। ਰਜਤ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 2 ਛੱਕੇ ਲਾਏ। ਅੱਜ ਦੇ ਮੈਚ 'ਚ ਕੋਹਲੀ ਆਪਣੇ ਪੁਰਾਣੇ ਰੰਗ 'ਚ ਦਿਸੇ। ਕੋਹਲੀ ਨੇ ਆਪਣੀ ਪਾਰੀ ਦੌਰਾਨ 58 ਦੌੜਾਂ ਬਣਾਈਆਂ। ਕੋਹਲੀ ਨੇ 6 ਚੌਕੇ ਤੇ 1 ਛੱਕਾ ਲਗਾਇਆ। ਕੋਹਲੀ ਮੁਹੰਮਦ ਸ਼ੰਮੀ ਵਲੋਂ ਬੋਲਡ ਹੋਏ ਤੇ ਪਵੇਲੀਅਨ ਪਰਤ ਗਏ। ਦਿਨੇਸ਼ ਕਾਰਤਿਕ 2 ਦੌੜਾਂ ਤੇ ਗਲੇਨ ਮੈਕਸਵੇਲ 33 ਦੌੜਾਂ ਬਣਾ ਆਊਟ ਹੋਏ। ਗੁਜਰਾਤ ਵਲੋਂ ਮੁਹੰਮਦ ਸ਼ੰਮੀ ਨੇ 1, ਪ੍ਰਦੀਪ ਸਾਂਗਵਾਨ ਨੇ 2, ਰਾਸ਼ਿਦ ਖ਼ਾਨ ਨੇ 1, ਲਾਕੀ ਫਰਗਿਊਸਨ ਨੇ 1 ਤੇ ਅਲਜ਼ਾਰੀ ਜੋਸੇਫ਼ ਨੇ 1 ਵਿਕਟ ਲਈ।
ਇਹ ਵੀ ਪੜ੍ਹੋ : PBKS vs LSG : ਲਖਨਊ ਨੇ ਪੰਜਾਬ ਨੂੰ 20 ਦੌੜਾਂ ਨਾਲ ਹਰਾਇਆ
ਪਲੇਇੰਗ ਇਲੈਵਨ :-
ਗੁਜਰਾਤ ਟਾਈਟਨਸ : ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਪ੍ਰਦੀਪ ਸਾਂਗਵਾਨ, ਅਲਜ਼ਾਰੀ ਜੋਸੇਫ, ਲਾਕੀ ਫਰਗਿਊਸਨ, ਮੁਹੰਮਦ ਸ਼ੰਮੀ
ਰਾਇਲ ਚੈਲੇਂਜਰਸ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਮਹੀਪਾਲ ਲੋਮਰੋਰ, ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ
ਇਹ ਵੀ ਪੜ੍ਹੋ : ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੀ ਪੀ.ਵੀ. ਸਿੰਧੂ, ਤਮਗਾ ਕੀਤਾ ਪੱਕਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।