ਰੁੜਕਾ ਕਲਾਂ ਦਾ 34ਵਾਂ ਖੇਡ ਮੇਲਾ 2 ਫਰਵਰੀ ਤੋਂ

01/12/2018 5:00:11 AM

ਗੁਰਾਇਆ (ਮੁਨੀਸ਼)- ਰੁੜਕਾ ਕਲਾਂ (ਜਲੰਧਰ) ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਕਲੱਬ ਰੁੜਕਾ ਕਲਾਂ, ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 34ਵਾਂ ਖੇਡ ਮੇਲਾ 2, 3 ਅਤੇ 4 ਫਰਵਰੀ ਨੂੰ ਪਿੰਡ ਰੁੜਕਾ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਜਗਤਾਰ ਸਿੰਘ ਸੰਧੂ, ਸਕੱਤਰ ਮੇਲਾ ਸਿੰਘ ਰੁੜਕਾ, ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਸ ਮੇਲੇ 'ਚ ਨਾਮਵਰ ਫੁੱਟਬਾਲ ਟੀਮਾਂ ਦੇ ਪਿੰਡ ਪੱਧਰੀ ਮੁਕਾਬਲੇ ਹੋਣਗੇ। 2 ਫਰਵਰੀ ਨੂੰ ਕਬੱਡੀ 55, 65 ਅਤੇ 70 ਕਿਲੋ ਦੇ ਮੁਕਾਬਲੇ ਅਤੇ 3 ਫਰਵਰੀ ਨੂੰ ਕਬੱਡੀ ਓਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਵਿਚ ਦੋ ਖਿਡਾਰੀ ਬਾਹਰਲੇ ਖੇਡ ਸਕਣਗੇ। 4 ਫਰਵਰੀ ਨੂੰ ਨਾਰਥ ਇੰਡੀਆ ਫੈੱਡਰੇਸ਼ਨ ਦੀਆਂ 8 ਟੀਮਾਂ ਦੇ ਭੇੜ ਹੋਣਗੇ। ਖੇਡ ਮੇਲੇ ਵਿਚ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਐੱਨ. ਆਰ. ਆਈ. ਖੇਡ ਪ੍ਰੇਮੀ ਵੀਰ ਪਹੁੰਚ ਰਹੇ ਹਨ। 
ਇਸ ਮੌਕੇ ਸਪੋਰਟਸ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਸੰਧੂ, ਸਕੱਤਰ ਮੇਲਾ ਸਿੰਘ ਰੁੜਕਾ, ਕੁਲਵੰਤ ਸਿੰਘ ਸੰਧੂ, ਅਮਰਜੀਤ ਦਾਰੀ ਫੁੱਟਬਾਲ ਕੋਚ, ਕੁਲਵੀਰ ਸਿੰਘ ਬੁੱਧੂ ਕਬੱਡੀ ਕੋਚ, ਸ਼ਿਵ ਕੁਮਾਰ ਤਿਵਾੜੀ, ਲਹਿੰਬਰ ਸਿੰਘ, ਅਮਰਦੀਪ ਬੰਟੀ, ਜੁਝਾਰ ਸਿੰਘ, ਸੁਰਿੰਦਰ ਕੁਮਾਰ, ਗੁਰਦੀਪ ਸਿੰਘ, ਮੁਲਖ ਰਾਜ, ਸਵਰਨ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ, ਬਲਦੇਵ ਸਿੰਘ ਦੇਬੀ, ਬਖਸ਼ਿੰਦਰ ਸਿੰਘ ਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।

 


Related News