''ਦਰਜੀ'' ਰਾਸ ਟੇਲਰ ਨੇ ਨਵੀਂ ਤਸਵੀਰ ਨਾਲ ਸਹਿਵਾਗ ''ਤੇ ਕੀਤਾ ਪਲਟਵਾਰ

11/06/2017 10:47:01 AM

ਨਵੀਂ ਦਿੱਲੀ (ਬਿਊਰੋ)— ਵਰਤਮਾਨ ਟੀ20 ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਵਿਚ ਰਾਸ ਟੇਲਰ ਦਾ ਨਾਮ ਸ਼ਾਮਲ ਹੈ, ਪਰ ਉਨ੍ਹਾਂ ਨੂੰ ਸ਼ੁਰੂਆਤੀ ਦੋ ਮੈਚਾਂ ਦੀ ਪ‍ਲੇਇੰਗ 11 ਵਿਚ ਜਗ੍ਹਾ ਨਹੀਂ ਮਿਲੀ ਹੈ। ਤਿੰਨ ਮੈਚਾਂ ਦੀ ਸੀਰੀਜ਼ ਵਿਚ ਇਕ-ਇਕ ਮੈਚ ਜਿੱਤ ਕੇ ਭਾਰਤ ਅਤੇ ਨਿਊਜ਼ੀਲੈਂਡ ਮੁਕਾਬਲੇ ਉੱਤੇ ਹੈ। ਰਾਜਕੋਟ ਵਿਚ ਖੇਡੇ ਗਏ ਦੂਜੇ ਮੈਚ ਵਿਚ ਕੋਲਿਨ ਮੁਨਰੋ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

ਕੁਝ ਸਮੇਂ ਤੋਂ ਚਲ ਰਹੀ ਚੁਟੀਲੀ ਗੱਲਬਾਤ
ਮੈਚ ਨਾ ਖੇਡਣ ਦੇ ਬਾਵਜੂਦ ਰਾਸ ਟੇਲਰ ਨੇ ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਨਾਲ ਚੁਟਕੀ ਲੈਂਦੇ ਹੋਏ ਇੰਸ‍ਟਾਗਰਾਮ ਉੱਤੇ ਆਪਣੀ ਤਸਵੀਰ ਪੋਸ‍ਟ ਕੀਤੀ। ਦੋਨਾਂ ਕ੍ਰਿਕਟਰਾਂ ਦਰਮਿਆਨ ਪਿਛਲੇ ਕੁਝ ਸਮੇਂ ਤੋਂ 'ਟੇਲਰ' ਦੇ ਨਾਮ ਨੂੰ ਲੈ ਕੇ ਚੁਟੀਲੀ ਗੱਲਬਾਤ ਚਲ ਰਹੀ ਹੈ। ਇਸਦੀ ਸ਼ੁਰਆਤ ਵਰਿੰਦਰ ਸਹਿਵਾਗ ਨੇ ਕੀਤੀ ਸੀ। ਸਹਿਵਾਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਰਾਸ ਟੇਲਰ ਦੇ ਉਪਨਾਮ ਦਾ ਮਜ਼ਾਕ ਉਡਾਂਦੇ ਹੋਏ ਉਰਦੂ ਵਿਚ ਕਹੇ ਜਾਣ ਵਾਲੇ ਸ਼ਬਦ ਦਰਜੀ ਦੇ ਨਾਮ ਨਾਲ ਉਨ੍ਹਾਂ ਨੂੰ ਸੰਬੋਧਿਤ ਕੀਤਾ।

'ਵਰਿੰਦਰ ਭਰਾ ਅਗਲੀ ਵਾਰ ਆਪਣਾ ਆਰਡਰ ਸਮੇਂ ਸਿਰ ਭੇਜ ਦੇਣਾ'
ਤਿੰਨ ਦਿਨਾਂ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਰਾਸ ਟੇਲਰ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸੀ ਜਿਸਦੇ ਬਾਅਦ ਸਹਿਵਾਗ ਨੇ ਲਿਖਿਆ“ਬਹੁਤ ਵਧੀਆ ਖੇਡੇ ਰਾਸ ਟੇਲਰ”'ਦਰਜੀ ਜੀ'।  ਸਹਿਵਾਗ ਦੇ ਇਸ ਮੈਸੇਜ਼ ਦਾ ਜਵਾਬ ਰਾਸ ਟੇਲਰ ਨੇ ਬਹੁਤ ਹੀ ਮਜ਼ੇਦਾਰ ਅੰਦਾਜ਼ ਵਿਚ ਦਿੱਤਾ। ਰਾਸ ਟੇਲਰ ਨੇ ਹਿੰਦੀ ਵਿਚ ਲਿਖਿਆ“'ਧੰਨਵਾਦ ਵਰਿੰਦਰ ਸਹਿਵਾਗ ਭਰਾ, ਅਗਲੀ ਵਾਰ ਆਪਣਾ ਆਰਡਰ ਸਮੇਂ 'ਤੇ ਭੇਜ ਦੇਣਾ ਤਾਂ ਕਿ ਮੈਂ ਤੁਹਾਨੂੰ ਅਗਲੀ ਦਿਵਾਲੀ ਦੇ ਪਹਿਲੇ ਭੇਜ ਦੇਵਾ... ਹੈਪੀ ਦਿਵਾਲੀ।' ਸਹਿਵਾਗ ਨੇ ਫਿਰ ਤੋਂ ਚੁਟੀਲੇ ਅੰਦਾਜ਼ ਵਿਚ ਟੇਲਰ ਨੂੰ ਲਿਖਿਆ 'ਮਾਸਟਰ ਜੀ, ਇਸ ਸਾਲ ਵਾਲੀ ਪਤਲੂਨ ਹੀ ਇਕ ਬਿਲਾਂਗ ਛੋਟੀ ਕਰਕੇ ਦੇਣਾ ਅਗਲੀ ਦਿਵਾਲੀ ਉੱਤੇ।' ਇਸਦਾ ਜਵਾਬ ਦਿੰਦੇ ਹੋਏ ਟੇਲਰ ਨੇ ਲਿਖਿਆ“'ਕਿਉਂ ਤੁਹਾਡੇ ਦਰਜੀ ਨੇ ਇਸ ਦਿਵਾਲੀ ਉੱਤੇ ਵਧੀਆ ਕੰਮ ਨਹੀਂ ਕੀਤਾ”।'

ਅਗਲੀ ਸਿਲਾਈ ਤ੍ਰਿਵੰਨਤਪੁਰਮ ਵਿਚ
ਦੋਨਾਂ ਵਿਚਾਲੇ ਇਸ ਤਰ੍ਹਾਂ ਦੇ ਮਜ਼ਾਕੀਆ ਕੁਮੈਂਟ ਦਾ ਸਿਲਸਿਲਾ ਇੰਝ ਹੀ ਚੱਲਦਾ ਰਿਹਾ ਅਤੇ ਸਹਿਵਾਗ ਨੇ ਟੇਲਰ ਨੂੰ ਜਵਾਬ ਦਿੰਦੇ ਹੋਏ ਲਿਖਿਆ“'ਦਰਜੀ ਜੀ ਤੁਹਾਡੀ ਸਿਲਾਈ ਦੇ ਉੱਚ ਮਿਆਰ ਨਾਲ ਕਿਸੇ ਦਾ ਮੇਲ ਨਹੀਂ ਹੈ, ਫਿਰ ਉਹ ਚਾਹੇ ਪਤਲੂਨ ਹੋਵੇ ਜਾਂ ਫਿਰ ਖੇਡ ਦੇ ਮੈਦਾਨ ਉੱਤੇ ਕੀਤੀ ਜਾਣ ਵਾਲੀ ਪਾਰਟਨਰਸ਼ਿਪ।' ਇਸਦੇ ਬਾਅਦ ਐਤਵਾਰ ਨੂੰ ਰਾਸ ਟੇਲਰ ਨੇ ਇਕ ਦਰਜੀ ਦੀ ਦੁਕਾਨ ਦੇ ਬਾਹਰ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ“'ਵਰਿੰਦਰ ਸਹਿਵਾਗ ਰਾਜਕੋਟ ਵਿਚ ਮੈਚ ਦੇ ਬਾਅਦ ਦਰਜੀ ਦੀ ਦੁਕਾਨ ਬੰਦ, ਅਗਲੀ ਸਿਲਾਈ ਤ੍ਰਿਵੰਨਤਪੁਰਮ ਵਿਚ ਹੋਵੇਗੀ, ਜ਼ਰੂਰ ਆਉਣਾ। ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਅਗਲਾ ਟੀ20 ਮੈਚ ਤ੍ਰਿਵੰਨਤਪੁਰਮ ਵਿਚ ਖੇਡਿਆ ਜਾਵੇਗਾ।

 

A post shared by Ross Taylor (@rossltaylor3) on

 


Related News