ਰੋਡ ਸੇਫਟੀ ਸੀਰੀਜ਼ : ਰਾਸ ਟੇਲਰ ਨੇ 3 ਛੱਕੇ ਮਾਰ ਕੇ ਨਿਊਜ਼ੀਲੈਂਡ ਲੀਜੈਂਡਜ਼ ਨੂੰ ਦਿਵਾਈ ਰੋਮਾਂਚਕ ਜਿੱਤ

09/17/2022 8:55:08 PM

ਸਪੋਰਟਸ ਡੈਸਕ : ਰੋਡ ਸੇਫਟੀ ਵਰਲਡ ਸੀਰੀਜ਼ 2022 ਦੇ ਤਹਿਤ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਇਕ ਮਹੱਤਵਪੂਰਨ ਮੈਚ 'ਚ ਨਿਊਜ਼ੀਲੈਂਡ ਲੀਜੈਂਡਜ਼ ਨੇ ਬੰਗਲਾਦੇਸ਼ ਲੀਜੈਂਡਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਮੀਂਹ ਨਾਲ ਪ੍ਰਭਾਵਿਤ ਮੈਚ ਨੂੰ 11 ਓਵਰਾਂ ਤੱਕ ਸੀਮਿਤ ਕਰ ਦਿੱਤਾ ਗਿਆ ਸੀ। ਬੰਗਲਾਦੇਸ਼ ਲੀਜੈਂਡਜ਼ ਵਲੋਂ ਨਜ਼ੀਮੂਦੀਨ ਅਤੇ ਐੱਮ. ਹੁਸੈਨ ਬੱਲੇਬਾਜ਼ੀ ਕਰਨ ਆਏ ਪਰ ਦੋਵੇਂ 0 ਅਤੇ ਇੱਕ ਦੌੜ ਬਣਾ ਕੇ ਪਵੇਲੀਅਨ ਪਰਤ ਗਏ। ਅਹਿਮਦ ਨੇ 9 ਗੇਂਦਾਂ 'ਚ 13 ਦੌੜਾਂ ਬਣਾਈਆਂ ਪਰ ਬੰਗਲਾਦੇਸ਼ ਲੀਜੈਂਡਸ ਨੂੰ ਅਸਲੀ ਸਹਾਰਾ ਕਪਾਲੀ ਅਤੇ ਡੀ. ਘੋਸ਼ ਨੇ ਦਿੱਤਾ ਜਿਨ੍ਹਾਂ ਨੇ 11 ਓਵਰਾਂ 'ਚ ਟੀਮ ਦੇ ਸਕੋਰ ਨੂੰ 98 ਦੌੜਾਂ ਤੱਕ ਪਹੁੰਚਾਇਆ।

ਕਪਾਲੀ ਨੇ 21 ਗੇਂਦਾਂ ਵਿੱਚ ਤਿੰਨ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ ਜਦਕਿ ਵਿਕਟਕੀਪਰ ਬੱਲੇਬਾਜ਼ ਡੀ. ਘੋਸ਼ ਨੇ 32 ਗੇਂਦਾਂ ਵਿੱਚ ਤਿੰਨ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਮਿਲਸ ਨੇ ਦੋ ਓਵਰਾਂ ਵਿੱਚ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਾਮਿਸ਼ ਬੇਨੇਟ 20 ਦੌੜਾਂ ਦੇ ਕੇ ਇਕ ਵਿਕਟ ਲੈਣ ਵਿਚ ਸਫਲ ਰਿਹਾ।

ਇਹ ਵੀ ਪੜ੍ਹੋ : ਦਲੀਪ ਟਰਾਫੀ : ਸਾਈ ਕਿਸ਼ੋਰ ਨੇ ਝਟਕਾਈਆਂ 7 ਵਿਕਟਾਂ, ਦੱਖਣੀ ਖੇਤਰ ਨੂੰ ਮਿਲੀ 580 ਦੌੜਾਂ ਦੀ ਬੜ੍ਹਤ

ਜਵਾਬ 'ਚ ਨਿਊਜ਼ੀਲੈਂਡ ਦੀ ਦਿੱਗਜ ਟੀਮ ਨੇ ਕਪਤਾਨ ਰਾਸ ਟੇਲਰ ਦੀ ਬਦੌਲਤ 9.3 ਓਵਰਾਂ 'ਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਹਾਲਾਂਕਿ ਨਿਊਜ਼ੀਲੈਂਡ ਦੇ ਦਿੱਗਜਾਂ ਦੀ ਸ਼ੁਰੂਆਤ ਖਰਾਬ ਰਹੀ। ਐਂਟੋਨ ਤੀਜੇ ਓਵਰ ਵਿੱਚ 2 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਜੇਮਸੀ ਹੋਵ ਨੇ 17 ਗੇਂਦਾਂ 'ਚ ਦੋ ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ।

ਨਿਊਜ਼ੀਲੈਂਡ ਨੂੰ ਡੀਨ ਬ੍ਰਾਉਲਿਨ ਅਤੇ ਕਪਤਾਨ ਰਾਸ ਟੇਲਰ ਦਾ ਵੱਡਾ ਸਹਾਰਾਮਿਲਿਆ। ਬ੍ਰਾਉਲਿਨ ਨੇ 19 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਜਦਕਿ ਕਪਤਾਨ ਰਾਸ ਟੇਲਰ ਨੇ ਸਿਰਫ 17 ਗੇਂਦਾਂ 'ਤੇ ਦੋ ਛੱਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਬੰਗਲਾਦੇਸ਼ ਲੀਜੈਂਡਜ਼ ਵੱਲੋਂ ਅਬਦੁਰ ਰਜ਼ਾਕ ਨੇ 12 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ। ਆਲੋਕ ਕਪਾਲੀ ਨੇ 26 ਦੌੜਾਂ ਦੇ ਕੇ ਇਕ ਵਿਕਟ ਲਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News