ਇਸ ਸਾਬਕਾ ਗੋਲਫਰ ਦੇ ਘਰ ਆਈ ਨੰਨ੍ਹੀ ਪਰੀ, ਸੋਸ਼ਲ ਮੀਡੀਆ 'ਤੇ ਤਸਵੀਰ ਕੀਤੀ ਸਾਂਝੀ
Friday, Sep 04, 2020 - 01:22 PM (IST)

ਅਟਲਾਂਟਾ : ਸਾਬਕਾ ਨੰਬਰ ਇਕ ਗੋਲਫਰ ਰੋਰੀ ਮੈਕਲਰਾਏ ਦੇ ਘਰ ਧੀ ਨੇ ਜਨਮ ਲਿਆ ਹੈ। ਗੋਲਫਰ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਧੀ ਦਾ ਜਨਮ ਸੋਮਵਾਰ ਨੂੰ ਫਲੋਰਿਡਾ ਵਿਚ ਹੋਇਆ। ਇਹ ਮੈਕਲਰਾਏ ਦਾ ਪਹਿਲਾ ਬੱਚਾ ਹੈ।
ਇਹ ਵੀ ਪੜ੍ਹੋ: IPL 2020: ਧੋਨੀ ਦੀ ਟੀਮ ਦਾ ਮੁੜ ਹੋਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ
ਚਾਰ ਵਾਰ ਦੇ ਮੇਜਰ ਜੇਤੂ ਰੋਰੀ ਮੈਕਲਰਾਏ ਨੇ ਇੰਸਟਾਗ੍ਰਾਮ 'ਤੇ ਧੀ ਦੇ ਹੱਥ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਪੋਪੀ ਕੈਨੇਡੀ ਮੈਕਲਰਾਏ, ਜਨਮ 31 ਅਗਸਤ, ਦੁਪਹਿਰ 12 : 15 ਵਜੇ। ਉਹ ਸਾਡੀ ਜਿੰਦਗੀ ਦਾ ਪਿਆਰ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਜਿਊਪਿਟਰ ਮੈਡੀਕਲ ਸੈਂਟਰ ਦੇ ਸਾਰੇ ਕਾਮਿਆਂ ਅਤੇ ਉਨ੍ਹਾਂ ਦੀ ਦੇਖਭਾਲ ਲਈ ਡਾ. ਸਾਸ਼ਾ ਮੇਲੇਂਡੀ ਨੂੰ ਬਹੁਤ-ਬਹੁਤ ਧੰਨਵਾਦ।'
ਇਹ ਵੀ ਪੜ੍ਹੋ: ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਬਾਜ਼ਾਰ ਤੋਂ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ
ਮੈਕਲਰਾਏ ਇੱਥੇ ਟੂਰ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਆਏ ਹੋਏ ਹਨ। ਧਿਆਨਦੇਣ ਯੋਗ ਹੈ ਕਿ 31 ਸਾਲਾ ਮੈਕਲਰਾਏ ਐਮ.ਬੀ.ਈ. ਉੱਤਰੀ ਆਇਰਲੈਂਡ ਦੇ ਇਕ ਪੇਸ਼ੇਵਰ ਗੋਲਫਰ ਹਨ, ਜੋ ਯੂਰਪੀ ਅਤੇ ਪੀ.ਜੀ.ਏ. ਟੂਰ ਦੋਵਾਂ ਦੇ ਮੈਂਬਰ ਹਨ। ਉਹ ਅਧਿਕਾਰਤ ਵਿਸ਼ਵ ਗੋਲਫ ਰੈਂਕਿੰਗ ਵਿਚ ਵਿਸ਼ਵ ਨੰਬਰ 1 ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ