ਰੂਟ ਤੇ ਆਇਰਲੈਂਡ ਦੀ ਐਮਿਯਰ ICC ਦੇ ਅਗਸਤ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ
Tuesday, Sep 14, 2021 - 01:32 AM (IST)
ਦੁਬਈ- ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਟੈਸਟ ਸੀਰੀਜ਼ 'ਚ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਸਟਾਰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੂੰ ਪਛਾੜ ਕੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਅਗਸਤ ਮਹੀਨੇ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਐਵਾਰਡ ਜਿੱਤਿਆ। ਮਹਿਲਾ ਵਰਗ 'ਚ ਆਇਰਲੈਂਡ ਦੀ ਆਲਰਾਊਂਡਰ ਐਮਿਯਰ ਰਿਚਰਡਸਨ ਨੂੰ ਮਹੀਨੇ ਦੀ ਸਰਵਸ੍ਰੇਸ਼ਠ ਖਿਡਾਰਨ ਚੁਣਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ
ਰੂਟ ਨੇ ਅਗਸਤ ਵਿਚ ਭਾਰਤ ਦੇ ਵਿਰੁੱਧ 3 ਟੈਸਟਾਂ 'ਚ 507 ਦੌੜਾਂ ਬਣਾਈਆਂ ਸਨ, ਜਿਸ ਵਿਚ 3 ਸੈਂਕੜੇ ਵੀ ਸ਼ਾਮਲ ਹਨ। ਉਹ ਇਸ ਪ੍ਰਦਰਸ਼ਨ ਦੀ ਬਦੌਲਤ ਆਈ. ਸੀ. ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਵੀ ਚੋਟੀ 'ਤੇ ਪਹੁੰਚ ਗਿਆ ਹੈ। ਐਮਿਯਰ ਨੇ ਵੀ ਟੀਮ ਦੀ ਆਪਣੀ ਸਾਥਣ ਗੈਥੀ ਲੁਈਸ ਤੇ ਥਾਈਲੈਂਡ ਦੀ ਨਤਾਯਾ ਬੁਚੇਥਮ ਨੂੰ ਪਛਾੜਿਆ। ਐਮਿਯਰ ਨੇ ਪਿਛਲੇ ਮਹੀਨੇ ਮਹਿਲਾ ਟੀ-20 ਵਿਸ਼ਵ ਕੱਪ ਯੂਰਪ ਕੁਆਲੀਫਾਇਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੇ ਲਈ ਉਸ ਨੂੰ ਟੂਰਨਾਮੈਂਟ ਦੀ ਸਰਵਸ੍ਰੇਸ਼ਠ ਖਿਡਾਰਨ ਚੁਣਿਆ ਗਿਆ। ਉਸ ਨੇ ਟੂਰਨਾਮੈਂਟ ਵਿਚ 4.19 ਦੀ ਇਕਾਨੋਮੀ ਰੇਟ ਨਾਲ ਦੋੜਾਂ ਦਿੰਦੇ ਹੋਏ 7 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।