ਯੂਰੋ 2020 ’ਚ ਪੁਰਤਗਾਲ ਦੀ ਅਗਵਾਈ ਕਰੇਗਾ ਰੋਨਾਲਡੋ
Saturday, May 22, 2021 - 02:18 AM (IST)
ਲਿਸਬਨ– ਸਟਾਰ ਫਾਰਵਰਡ ਕ੍ਰਿਸਟਿਆਨੋ ਰੋਨਾਲਡੋ ਦੀ ਅਗਵਾਈ ਵਿਚ ਪੁਰਤਗਾਲ ਦੀ ਟੀਮ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ (ਯੂਰੋ 2020) ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਉਤਰੇਗੀ। ਕੋਚ ਫਰਨਾਂਡੋ ਸਾਂਤੋਸ ਨੇ ਅਗਲੇ ਮਹੀਨੇ ਹੋਣ ਵਾਲੇ ਟੂਰਨਾਮੈਂਟ ਲਈ ਇੱਥੇ 26 ਮੈਂਬਰੀ ਟੀਮ ਦੀ ਚੋਣ ਕੀਤੀ, ਜਿਸ ਵਿਚ ਰੋਨਾਲਡੋ ਦੀ ਮਦਦ ਲਈ ਬਰੂਨੋ ਫਰਨਾਂਡੀਸ, ਬਰਨਾਡੋ ਸਿਲਵਾ, ਡਿਆਗੋ ਜੋਟਾ ਤੇ ਜੋਆਓ ਫੇਲਿਕਸ ਸ਼ਾਮਲ ਹਨ। ਸਪੋਰਟਿੰਗ ਲਿਸਬਨ ਦੇ 22 ਸਾਲਾ ਫਾਰਵਰਡ ਪੇਡ੍ਰੋ ਗੋਂਸਾਲਵੇਸ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਕਦੇ ਵੀ ਰਾਸ਼ਟਰੀ ਟੀਮ ਵਲੋਂ ਨਹੀਂ ਖੇਡਿਆ ਹੈ। ਪੁਰਤਗਾਲ ਦੀ ਟੀਮ 27 ਮਈ ਤੋਂ ਅਭਿਆਸ ਕੈਂਪ ਵਿਚ ਹਿੱਸਾ ਲਵੇਗੀ।
ਇਹ ਖ਼ਬਰ ਪੜ੍ਹੋ- 1 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਆਯੋਜਨ ਸਥਾਨ ਨੂੰ ਲੈ ਕੇ ਹੋ ਸਕਦੈ ਫੈਸਲਾ
ਟੀਮ ਇਸ ਤਰ੍ਹਾਂ ਹੈ-
ਗੋਲਕੀਪਰ : ਐਂਥਨੀ ਲੋਪਸ (ਲਿਓਨ), ਰੂਈ ਪੇਟ੍ਰੀਸਿਓ (ਵਾਲਵਰਹੈਮਪਟਨ ਵਾਂਡਰਰਸ), ਰੂਈ ਸਿਲਵਾ (ਗ੍ਰੇਨਾਡ)।
ਡਿਫੈਂਡਰ : ਜੋਆਓ ਕੈਂਸਲੋ (ਮਾਨਚੈਸਟਰ ਸਿਟੀ), ਨੇਲਸਨ ਸੇਮੋਡੋ (ਵਾਲਵਰਹੈਮਪਟਨ ਵਾਂਡਰਰਸ), ਜੋਸ ਫੋਂਟੋ (ਲਿਲੀ), ਪੇਪੇ (ਪੋਰਟੋ), ਰੇਬੇਨ ਡਾਇਸ (ਮਾਨਚੈਸਟਰ ਸਿਟੀ), ਨੂਨੋ ਮੇਂਡੇਸ (ਸਪੋਰਟਿੰਗ ਲਿਸਬਨ), ਰਾਫੇਲ ਗੁਏਰੇਰੋ (ਬੋਰਸੀਆ ਡਾਰਟਮੰਡ)।
ਇਹ ਖ਼ਬਰ ਪੜ੍ਹੋ- PSEB 24 ਮਈ ਨੂੰ ਐਲਾਨੇਗਾ 5ਵੀਂ ਦਾ ਨਤੀਜਾ
ਮਿਡਫੀਲਡਰ : ਡੇਨਿਲੋ ਪਰੇਰਾ (ਪੈਰਿਸ ਸੇਂਟ ਜਰਮਨ), ਜੋਆਓ ਪਾਲਹਿਨ੍ਹਾ (ਸਪੋਰਟਿੰਗ ਲਿਸਬਨ), ਰੋਬੇਨ ਨੇਵਸ (ਵਾਲਵਰਹੈਮਪਟਨ ਵਾਂਡਰਰਸ), ਬਰੂਨੋ ਫਰਨਾਂਡੀਸ (ਮਾਨਚੈਸਟਰ ਯੂਨਾਈਟਿਡ), ਜੋਆਓ ਮੈਟਿਨ੍ਹੋ (ਵਾਰਵਰਹੈਮਪਟਨ ਵਾਂਡਰਰਸ), ਰੋਨਾਟੋ ਸਾਂਚੇਸ (ਲਿਲੀ), ਸਰਜੀਓ ਓਲਿਵੇਰਾ (ਪੋਰਟੋ), ਵਿਲੀਅਮਸ ਕਾਰਵਾਲਹੋ (ਰੀਅਲ ਬੇਟਿਸ)।
ਫਾਰਵਰਡ : ਪੇਡ੍ਰੋ ਗੋਂਸਾਲਵੇਸ (ਸਪੋਰਟਿੰਗ ਲਿਸਬਨ), ਆਂਦ੍ਰੇ ਸਿਲਵਾ (ਇਨਟ੍ਰੈਕਟ ਫ੍ਰੈਂਕਫਰਟ), ਬਰਨਾਡੋ ਸਿਲਵਾ (ਮਾਨਚੈਸਟਰ ਸਿਟੀ), ਕ੍ਰਿਸਟਿਆਨੋ ਰੋਨਾਲਡੋ (ਯੁਵੈਂਟਸ), ਡਿਆਗੋ ਜੋਟਾ (ਲਿਵਰਪੂਲ), ਗੋਂਕਾਲਾ ਗੇਡੇਸ (ਵੇਲੇਂਸੀਆ), ਜੋਆਓ ਫੇਲਿਕਸ (ਐਟਲੇਟਿਕੋ ਮੈਡ੍ਰਿਡ), ਰਾਫਾ ਸਿਲਵਾ (ਬੇਨਫਿਕਾ)।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।