ਬੁਰਜ ਖਲੀਫਾ 'ਤੇ ਇੰਨੀ ਰਕਮ ਖ਼ਰਚ ਕੇ ਰੋਨਾਲਡੋ ਨੇ ਕੀਤਾ ਗਰਲਫ੍ਰੈਂਡ ਨੂੰ ਬਰਥਡੇ ਵਿਸ਼ (ਦੇਖੋ ਵੀਡੀਓ)

Saturday, Jan 29, 2022 - 05:09 PM (IST)

ਬੁਰਜ ਖਲੀਫਾ 'ਤੇ ਇੰਨੀ ਰਕਮ ਖ਼ਰਚ ਕੇ ਰੋਨਾਲਡੋ ਨੇ ਕੀਤਾ ਗਰਲਫ੍ਰੈਂਡ ਨੂੰ ਬਰਥਡੇ ਵਿਸ਼ (ਦੇਖੋ ਵੀਡੀਓ)

ਦੁਬਈ- ਦੁਬਈ ਦੀ ਬੁਰਜ ਖ਼ਲੀਫ਼ਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ। ਜਦੋਂ ਵੀ ਕਿਸੇ ਸੈਲੀਬ੍ਰਿਟੀ ਦੇ ਜਨਮ ਦਿਨ 'ਤੇ ਇਹ ਸ਼ਾਨਦਾਰ ਇਮਾਰਤ ਉਸ ਦੀ ਤਸਵੀਰ ਨਾਲ ਰੌਸ਼ਨ ਹੁੰਦੀ ਹੈ, ਤਾਂ ਫੈਂਸ ਖ਼ੁਸ਼ੀ ਨਾਲ ਝੂਮ ਉਠਦੇ ਹਨ। ਹਾਲ ਹੀ 'ਚ ਦੁਨੀਆ ਦੇ ਮਸਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ 28 ਸਾਲਾ ਗਰਲਫ੍ਰੈਂਡ ਜਾਰਜੀਆ ਰੌਡ੍ਰਿਗੇਜ਼ ਦੇ ਬਰਥਡੇ ਸੈਲੀਬ੍ਰੇਸ਼ਨ ਨੂੰ ਸਪੈਸ਼ਲ ਬਣਾਇਆ। ਜੀ ਹਾਂ, ਉਨ੍ਹਾਂ ਨੇ ਜਾਰਜੀਆ ਦੇ ਜਨਮ ਦਿਨ 'ਤੇ ਬੁਰਜ ਖ਼ਲੀਫ਼ਾ 'ਤੇ ਉਸ ਦੀ ਤਸਵੀਰ ਦਰਸ਼ਾਉਣ ਲਈ ਲੇਜ਼ਰ ਸ਼ੋਅ ਦਾ ਆਯੋਜਨ ਕੀਤਾ ਤੇ ਲਈ ਉਨ੍ਹਾਂ ਨੇ ਵੱਡੀ ਰਕਮ ਅਦਾ ਕੀਤੀ

ਇਹ ਵੀ ਪੜ੍ਹੋ  : IPL 2022 : ਇਸ ਖਿਡਾਰੀ ਨੂੰ ਨਿਲਾਮੀ 'ਚ ਹਰ ਹਾਲ 'ਚ ਖ਼ਰੀਦੇਗੀ CSK! ਸ਼ਾਨਦਾਰ ਪ੍ਰਦਰਸ਼ਨ ਨਾਲ ਪਾ ਰਹੇ ਹਨ ਧੁੰਮਾਂ

 

 
 
 
 
 
 
 
 
 
 
 
 
 
 
 
 

A post shared by Cristiano Ronaldo (@cristiano)

ਰੋਨਾਲਡੋ ਨੇ ਖ਼ਰਚ ਕੀਤੇ 50 ਲੱਖ ਰੁਪਏ
ਰਿਪੋਰਟ ਦੇ ਮੁਤਾਬਕ ਰੋਨਾਲਡੋ ਨੇ ਕਥਿਤ ਤੌਰ 'ਤੇ ਇਸ ਦੇ ਲਈ £50,000 ਪੌਂਡ (ਲਗਭਗ 50 ਲੱਖ ਰੁਪਏ) ਖਰਚ ਕੀਤੇ। ਰੋਨਾਲਡੋ ਨੇ ਸੋਸ਼ਲ ਮੀਡੀਆ 'ਤੇ ਜਸ਼ਨ ਦੀ ਤਸਵੀਰਾਂ ਸ਼ੇਅਰ ਕੀਤੀਆਂ ਤੇ ਬੁਰਜ ਖ਼ਲੀਫ਼ਾ 'ਤੇ 'ਹੈਪੀ ਬਰਥਡੇ ਜਿਓ' ਲਿਖਿਆ ਹੋਇਆ ਵੀਡੀਓ ਸੰਦੇਸ਼ ਵੀ ਸ਼ੇਅਰ ਕੀਤਾ। ਜ਼ਿਕਰਯੋਗ ਹੈ ਕਿ ਰੋਨਾਲਡੋ ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਤੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਹਨ।ਇਹ ਵੀ ਪੜ੍ਹੋ  : ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਚੰਗੇ ਹੱਥਾਂ 'ਚ : ਡੈਰੇਨ ਸੈਮੀ

ਇਹ 36 ਸਕਿੰਟ ਦਾ ਕਲਿਪ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ, ਜਿਸ ਨੂੰ ਅਜੇ ਤਕ 78 ਲੱਖ ਤੋਂ ਜ਼ਿਆਦਾ ਲਾਈਕਸ ਤੇ 35 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹ ਕਲਿਪ ਰੋਨਾਲਡੋ ਨੇ 27 ਜਨਵਰੀ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਸੀ, ਜੋ ਵਾਇਰਲ ਹੋ ਗਿਆ ਹੈ। ਦਰਅਸਲ, ਇੰਗਲਿਸ਼ ਪ੍ਰੀਮੀਅਰ ਲੀਗ ਦੇ ਵਿੰਟਰ ਬ੍ਰੇਕ ਦੇ ਦੌਰਾਨ ਉਹ ਦੁਬਈ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News