ਰੋਨਾਲਡੋ ਨੇ ਪਹਿਲੀ ਵਾਰ ਕਿਹਾ-ਜਾਰਜੀਨਾ ਨਾਲ ਵਿਆਹ ਜ਼ਰੂਰ ਹੋਵੇਗਾ

Monday, Oct 07, 2019 - 01:30 AM (IST)

ਰੋਨਾਲਡੋ ਨੇ ਪਹਿਲੀ ਵਾਰ ਕਿਹਾ-ਜਾਰਜੀਨਾ ਨਾਲ ਵਿਆਹ ਜ਼ਰੂਰ ਹੋਵੇਗਾ

ਨਵੀਂ ਦਿੱਲੀ - ਇਟਲੀ ਦੇ ਕਲੱਬ ਜੁਵੈਂਟਸ ਨਾਲ ਖੇਡਣ ਵਾਲੇ ਪੁਰਤਗਾਲ ਦੇ ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਤੇ ਉਸਦੀ ਪ੍ਰੇਮਿਕਾ ਜਾਰਜੀਨਾ ਰੋਡ੍ਰਿਗੇਜ ਦੇ ਵਿਆਹ ਦੀਆਂ ਕਿਆਸਾਂ ਕਾਫੀ ਦਿਨਾਂ ਤੋਂ ਲਾਈਆਂ ਜਾ ਰਹੀਆਂ ਹਨ। ਰੋਨਾਲਡੋ ਨੇ ਪਹਿਲੀ ਵਾਰ ਕਿਹਾ ਕਿ ਉਹ ਜਾਰਜੀਨਾ ਨਾਲ ਵਿਆਹ ਜ਼ਰੂਰ ਕਰੇਗਾ। ਰੋਨਾਲਡੋ ਨੇ ਆਈ. ਟੀ. ਵੀ. 'ਤੇ ਪਿਅਰਸ ਮੋਰਗਨ ਦੇ ਸ਼ੋਅ 'ਗੁੱਡ ਮਾਰਨਿੰਗ ਬ੍ਰਿਟੇਨ' ਉਤੇ ਦਿੱਤੀ ਇੰਟਰਵਿਊ ਵਿਚ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਮੈਂ ਉਸ ਨਾਲ ਬਹੁਤ ਪਿਆਰ ਕਰਦਾ ਹਾਂ। ਅਸੀਂ ਇਕ ਦਿਨ ਜ਼ਰੂਰ ਵਿਆਹ ਕਰਾਂਗੇ। ਮੇਰੀ ਮਾਂ ਵੀ ਇਹ ਹੀ ਚਾਹੁੰਦੀ ਹੈ।

PunjabKesari

ਰੋਨਾਲਡੋ ਨੇ ਮੰਨਿਆ ਕਿ ਜਦੋਂ ਉਸ 'ਤੇ ਜਬਰ-ਜ਼ਨਾਹ ਦੇ ਦੋਸ਼ ਲੱਗੇ ਸਨ ਤਾਂ ਉਹ ਸ਼ਰਮ ਮਹਿਸੂਸ ਕਰ ਰਿਹਾ ਸੀ। ਅਮਰੀਕਾ ਦੀ ਸਾਬਕਾ ਮਾਡਲ ਕੈਥਰੀਨਾ ਮਾਯੋਰਗਾ ਨੇ ਬੀਤੇ ਸਾਲ ਰੋਨਾਲਡੋ 'ਤੇ ਜਬਰ-ਜ਼ਨਾਹ ਦੇ ਦੋਸ਼ ਲਾ ਕੇ ਸਨਸਨੀ ਫੈਲਾ ਦਿੱਤੀ ਸੀ। ਕਥਿਤ ਘਟਨਾ ਜੂਨ-2009 ਵਿਚ ਲਾਸ ਵੇਗਾਸ ਦੇ ਹੋਟਲ ਵਿਚ ਹੋਈ ਸੀ।

PunjabKesari
ਰੋਨਾਲਡੋ ਨੇ ਕਿਹਾ ਕਿ ਇਸ ਨਾਲ ਉਸਦੀ ਮਾਨਸਿਕਤਾ 'ਤੇ ਕਾਫੀ ਖਰਾਬ ਅਸਰ ਪਿਆ। ਉਸ ਨੇ ਕਿਹਾ, ''ਉਹ ਆਪਣੇ ਵੱਕਾਰ ਦੇ ਨਾਲ ਖੇਡਦਾ ਹੈ। ਇਹ ਕਾਫੀ ਮੁਸ਼ਕਿਲ ਹੈ। ਤੁਹਾਡੀ ਪ੍ਰੇਮਿਕਾ ਹੈ, ਪਰਿਵਾਰ ਹੈ ਤੇ ਬੱਚੇ ਹਨ।''


author

Gurdeep Singh

Content Editor

Related News