ਅਲੀ ਦੇਈ ਦਾ ਵਿਸ਼ਵ ਰਿਕਾਰਡ ਤੋੜਨ ਤੋਂ 9 ਗੋਲ ਦੂਰ ਹੈ ਰੋਨਾਲਡੋ
Friday, Sep 11, 2020 - 12:35 AM (IST)
ਪੈਰਿਸ - ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਇਰਾਨ ਦੇ ਸਾਬਕਾ ਸਟ੍ਰਾਈਕਰ ਅਲੀ ਦੇਈ ਦਾ ਪੁਰਸ਼ ਫੁੱਟਬਾਲ 'ਚ 109 ਅੰਤਰਰਾਸ਼ਟਰੀ ਗੋਲ ਦਾ ਰਿਕਾਰਡ ਤੋੜਣ ਤੋਂ 9 ਗੋਲ ਦੂਰ ਰਹਿ ਗਏ ਹਨ। ਦੁਨੀਆ ਦੇ ਸਰਵਸ੍ਰੇਸ਼ਠ ਸਟ੍ਰਾਈਕਰਾਂ 'ਚੋਂ ਇਕ ਰੋਨਾਲਡੋ ਨੇ ਯੂਏਫਾ ਨੇਸ਼ਨਸ ਲੀਗ 'ਚ ਪੁਰਤਗਾਲ ਦੀ ਸਵੀਡਨ 'ਤੇ ਮੰਗਲਵਾਰ 2-0 ਦੀ ਜਿੱਤ 'ਚ ਦੋ ਗੋਲ ਕੀਤੇ ਸਨ ਤੇ ਆਪਣੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ ਦੀ ਸੰਖਿਆ 165 ਮੈਚਾਂ 'ਚ 101 ਪਹੁੰਚਾ ਦਿੱਤੀ ਸੀ।
ਇਹ 35 ਸਾਲਾ ਖਿਡਾਰੀ ਫੁੱਟਬਾਲ ਇਤਿਹਾਸ 'ਚ ਆਪਣੇ ਦੇਸ਼ ਦੇ ਲਈ 100 ਅੰਤਰਰਾਸ਼ਟਰੀ ਗੋਲ ਕਰਨ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਦੇਈ ਨੇ ਇਰਾਨ ਦੇ ਲਈ 1993 ਤੋਂ 2006 ਦੇ ਵਿਚਾਲੇ 149 ਮੈਚਾਂ 'ਚ 109 ਗੋਲ ਕੀਤੇ ਸਨ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ 92 ਮੈਚਾਂ 'ਚ 77 ਗੋਲਾਂ ਦੇ ਨਾਲ ਇਸ ਸੂਚੀ 'ਚ ਸੱਤਵੇਂ ਸਥਾਨ 'ਤੇ ਹੈ। ਮੌਜੂਦਾ ਫੁੱਟਬਾਲਰਾਂ 'ਚ ਭਾਰਤ ਦੇ ਕਪਤਾਨ ਸੁਨੀਲ ਸ਼ੇਤਰੀ 115 ਮੈਚਾਂ 'ਚ 72 ਗੋਲਾਂ ਦੇ ਨਾਲ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਹੈ।