ਰੋਨਾਲਡੋ ਨੇ ਏ. ਐੱਫ. ਸੀ. ਚੈਂਪੀਅਨਜ਼ ਲੀਗ ਏਲੀਟ ਮੈਚ ''ਚ ਅਲ ਨਸਰ ਦੀ ਜਿੱਤ ''ਚ ਦਿੱਤਾ ਯੋਗਦਾਨ

Monday, Apr 28, 2025 - 12:28 AM (IST)

ਰੋਨਾਲਡੋ ਨੇ ਏ. ਐੱਫ. ਸੀ. ਚੈਂਪੀਅਨਜ਼ ਲੀਗ ਏਲੀਟ ਮੈਚ ''ਚ ਅਲ ਨਸਰ ਦੀ ਜਿੱਤ ''ਚ ਦਿੱਤਾ ਯੋਗਦਾਨ

ਸਾਊਦੀ ਅਰਬ –ਕ੍ਰਿਸਟੀਆਨੋ ਰੋਨਾਲਡੋ ਦੀ ਅਗਵਾਈ ਵਿਚ ਸਾਊਦੀ ਅਰਬ ਦੀ ਟੀਮ ਅਲ ਨਸਰ ਨੇ ਏ. ਐੱਫ .ਸੀ. ਚੈਂਪੀਅਨਜ਼ ਲੀਗ ਏਲੀਟ ਦੇ ਕੁਆਰਟਰ ਫਾਈਨਲ ਵਿਚ ਜਾਪਾਨ ਦੇ ਯੋਕੋਹਾਮਾ ਐੱਫ. ਮੈਰਿਨੋਸ ਨੂੰ 4-1 ਨਾਲ ਹਰਾ ਦਿੱਤਾ। 40 ਸਾਲਾ ਰੋਨਾਲਡੋ ਨੇ ਮੈਚ ਦੇ 38ਵੇਂ ਮਿੰਟ ਵਿਚ ਟੂਰਨਾਮੈਂਟ ਦਾ ਆਪਣਾ 8ਵਾਂ ਗੋਲ ਕੀਤਾ। ਮੌਜੂਦਾ ਸੈਸ਼ਨ ਵਿਚ ਇਹ ਉਸਦਾ 33ਵਾਂ ਗੋਲ ਹੈ। ਇਸ ਤੋਂ ਪਹਿਲਾਂ ਐਸਟਨ ਵਿਲਾ ਵੱਲੋਂ 100 ਮਿਲੀਅਨ ਡਾਲਰ ਤੋਂ ਵੱਧ ਵਿਚ ਇਸ ਸਾਲ ਜਨਵਰੀ ਵਿਚ ਕਰਾਰਬੱਧ ਹੋਏ ਜਾਨ ਡੂਰਾਨ ਨੇ 27ਵੇਂ ਮਿੰਟ ਵਿਚ ਗੋਲ ਕਰ ਕੇ ਅਲ ਨਸਰ ਦਾ ਖਾਤਾ ਖੋਲ੍ਹਿਆ ਜਦਕਿ ਸਾਦੀਓ ਮਾਨੇ ਨੇ ਇਸਦੇ ਚਾਰ ਮਿੰਟ ਬਾਅਦ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਡੂਰਾਨ ਨੇ ਦੂਜੇ ਹਾਫ (49ਵੇਂ ਮਿੰਟ) ਵਿਚ ਆਪਣਾ ਦੂਜਾ ਗੋਲ ਕਰ ਕੇ ਟੀਮ ਨੂੰ 4-0 ਦੀ ਬੜ੍ਹਤ ਦਿਵਾ ਦਿੱਤੀ। ਡਰਸਨ ਲੋਪੇਸ ਨੇ 5 ਵਾਰ ਦੀ ਚੈਂਪੀਅਨ ਜਾਪਾਨ ਦੀ ਟੀਮ ਲਈ ਗੋਲ ਕੀਤਾ।


author

DILSHER

Content Editor

Related News