ਕੈਂਸਰ ਦੇ ਚੈਰਿਟੀ ਈਵੈਂਟ ''ਚ ਪਹੁੰਚੀ ਰੋਨਾਲਡੋ ਦੀ ਗਰਲਫ੍ਰੈਂਡ ਜਾਰਜਿਨਾ

Saturday, Jun 01, 2019 - 03:16 AM (IST)

ਕੈਂਸਰ ਦੇ ਚੈਰਿਟੀ ਈਵੈਂਟ ''ਚ ਪਹੁੰਚੀ ਰੋਨਾਲਡੋ ਦੀ ਗਰਲਫ੍ਰੈਂਡ ਜਾਰਜਿਨਾ

ਨਵੀਂ ਦਿੱਲੀ - ਪੇਸ਼ੇਵਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫ੍ਰੈਂਡ ਜਾਰਜਿਨਾ ਰੋਡ੍ਰਿਗਜ਼ ਬੀਤੇ ਦਿਨੀਂ ਕੈਂਸਰ ਲਈ ਫੰਡ ਇਕੱਠਾ ਕਰਨ ਦੇ ਟੀਚੇ ਨਾਲ ਮੈਡ੍ਰਿਡ ਵਿਚ ਕਰਵਾਏ ਗਏ ਚੈਰਿਟੀ ਈਵੈਂਟ ਗਾਲਾ ਵਿਚ ਪੁਹੰਚੀ। ਬਰਾਊਨ ਗਾਊਨ ਤੇ ਸੋਨੇ ਦੇ ਸੈਂਡਲ ਪਹਿਨੀ ਜਾਰਜਿਨਾ ਇਸ ਮੌਕੇ 'ਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ। 25 ਸਾਲਾ ਜਾਰਜਿਨਾ ਸੋਸ਼ਲ ਕੰਮਾਂ ਲਈ ਸਰਗਰਮ ਰਹਿੰਦੀ ਹੈ। ਜਾਰਜੀਨਾ ਪੇਸ਼ੇ ਤੋਂ ਕੀਨ ਡਾਂਸ ਹੈ। ਰੋਨਾਲਡੋ ਨਾਲ ਉਸਦੀ ਪਹਿਲੀ ਮੁਲਾਕਾਤ ਮੈਡ੍ਰਿਡ ਵਿਚ ਡੋਲਚੇ ਐਂਡ ਗਬਾਨਾ ਦੇ ਵੀ. ਆਈ. ਪੀ. ਏਰੀਏ ਵਿਚ ਹੋਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਇਕ-ਦੂਜੇ ਦੇ ਨਾਲ ਦੇਖੇ ਜਾਣ ਲੱਗੇ।
ਜਾਰਜਿਨਾ ਰੋਨਾਲਡੋ ਦਾ ਹਰ ਮੈਚ ਦੇਖਣ ਜਾਂਦੀ ਸੀ। ਇਸ ਤੋਂ ਬਾਅਦ ਰੋਨਾਲਡੋ ਦੀ ਫੈਮਿਲੀ ਨਾਲ ਉਹ ਫੀਫਾ ਐਵਾਰਡਾਂ ਵਰਗੇ ਵੱਡੇ ਪ੍ਰੋਗਰਾਮਾਂ ਵਿਚ ਵੀ ਦੇਖੀ ਜਾਣ ਲੱਗੀ। ਜਾਰਜਿਨਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸਦੇ ਇੱਥੇ 11 ਮਿਲੀਅਨ ਫਾਲੋਅਰਸ ਹਨ।  ਰੋਨਾਲਡੋ ਨਾਲ ਲਿਵ-ਇਨ ਵਿਚ ਰਹਿੰਦੇ ਹੋਏ ਉਸਨੇ ਬੇਟੀ ਅਲਾਨਾ ਮਾਰਟਿਨਾ ਨੂੰ ਜਨਮ ਦਿੱਤਾ। ਜਾਰਜਿਨਾ ਇਸਦੇ ਇਲਾਵਾ ਸਰੋਗੇਸੀ ਮਦਰ ਤੋਂ ਪੈਦਾ ਈਵਾ ਤੇ ਮੈਤੀਓ ਦੀ ਵੀ ਦੇਖਭਾਲ ਕਰਦੀ ਹੈ।
ਜ਼ਿਕਰਯੋਗ ਹੈ ਕਿ ਰੋਨਾਲਡੋ ਦਾ ਜਾਰਜਿਨਾ ਤੋਂ ਵੱਡਾ ਬੇਟਾ ਵੀ ਹੈ, ਜਿਸ ਨੂੰ ਕ੍ਰਿਸਟੀਆਨੋ ਰੋਨਾਲਡੋ ਜੂਨੀਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰੋਨਾਲਡੋ ਜੂਨੀਅਰ ਦੀ ਮਾਂ ਕੌਣ ਹੈ, ਇਸ ਸੰਬੰਧੀ ਕਿਸੇ ਨੂੰ ਪਤਾ ਨਹੀਂ ਲੱਗਾ ਹੈ ਪਰ ਦੱਸਿਆ ਜਾਂਦਾ ਹੈ ਕਿ ਮਾਨਚੈਸਟਰ ਯੂਨਾਈਟਿਡ ਦੇ ਦਿਨਾਂ ਵਿਚ ਰੋਨਾਲਡੋ ਨੇ ਕਿਸੇ ਲੜਕੀ ਨਾਲ ਇਕ ਰਾਤ ਬਿਤਾਈ ਸੀ। ਉਕਤ ਮਹਿਲਾ ਗਰਭਵਤੀ ਹੋ ਗਈ ਤਾਂ ਰੋਨਾਲਡੋ ਨੇ ਉਕਤ ਬੱਚੇ ਨੂੰ ਅਪਣਾਇਆ ਸੀ।  ਹਾਲਾਂਕਿ ਅਜੇ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਬੱਚੇ ਦੀ ਮਾਂ ਕੌਣ ਹੈ।


author

Gurdeep Singh

Content Editor

Related News