ਰੋਹਿਤ ਯਾਦਵ ਨੇ ਜੈਵਲਿਨ ਥ੍ਰੋ ''ਚ ਅੰਡਰ-18 ਰਾਸ਼ਟਰੀ ਰਿਕਾਰਡ ਬਣਾਇਆ

Tuesday, Apr 16, 2019 - 02:12 AM (IST)

ਰੋਹਿਤ ਯਾਦਵ ਨੇ ਜੈਵਲਿਨ ਥ੍ਰੋ ''ਚ ਅੰਡਰ-18 ਰਾਸ਼ਟਰੀ ਰਿਕਾਰਡ ਬਣਾਇਆ

ਸੋਨੀਪਤ- ਉੱਤਰ ਪ੍ਰਦੇਸ਼ ਦੇ ਰੋਹਿਤ ਯਾਦਵ ਨੇ ਸੋਮਵਾਰ ਨੂੰ ਇੱਥੇ ਦੂਜੀ ਭਾਰਤੀ ਐਥਲੈਟਿਕਸ ਮਹਾਸੰਘ ਰਾਸ਼ਟਰੀ ਜੈਵਲਿਨ ਥ੍ਰੋ ਓਪਨ ਚੈਂਪੀਅਨਸ਼ਿਪ ਦੇ ਲੜਕਿਆਂ ਦੇ ਸ਼ੁਰੂਆਤੀ ਦੌਰ ਵਿਚ 81.75 ਮੀਟਰ ਦੀ ਕੋਸ਼ਿਸ਼ ਨਾਲ ਅੰਡਰ-18 ਦਾ ਰਾਸ਼ਟਰੀ ਰਿਕਾਰਡ ਬਣਾਇਆ। ਜੌਨਪੁਰ ਦੇ 17 ਸਾਲਾ ਰੋਹਿਤ ਨੇ ਮੁਹੰਮਦ ਹਦੀਸ਼ ਅਪੀਆ ਦੇ 79.29 ਮੀਟਰ ਦੇ ਰਿਕਾਰਡ ਵਿਚ ਸੁਧਾਰ ਕੀਤਾ, ਜਿਹੜਾ ਉਸ ਨੇ ਸਤੰਬਰ 2015 'ਚ ਬਣਾਇਆ ਸੀ। ਰੋਹਿਤ ਨੇ ਫਰਵਰੀ 'ਚ ਗੁਜਰਾਤ ਦੇ ਨਾਡਿਯਾਡ 'ਚ ਐੱਸ. ਜੀ. ਐੱਫ. ਆਈ. ਰਾਸ਼ਟਰੀ ਸਕੂਲ ਖੇਲਾਂ ਦੇ ਦੌਰਾਨ ਵੀ 79. 83 ਮੀਟਰ ਦੀ ਦੂਰੀ ਤਹਿ ਕੀਤੀ ਸੀ। ਮੁਕਾਬਲੇ ਦਾ ਫਾਈਨਲ ਮੰਗਲਵਾਰ ਨੂੰ ਹੋਵੇਗਾ।


author

Gurdeep Singh

Content Editor

Related News