ਰੋਹਿਤ ਵਿਸ਼ਵ ਕੱਪ ਨਹੀਂ ਦਿਵਾ ਸਕੇ, ਪਰ ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲ ਕਪਤਾਨ ਬਣੇ ਰਹਿਣਾ ਹੋਵੇਗਾ
Monday, Nov 20, 2023 - 04:48 PM (IST)
ਅਹਿਮਦਾਬਾਦ, (ਭਾਸ਼ਾ)- ਵਿਸ਼ਵ ਕੱਪ ਜਿੱਤਣ ਦਾ ਆਪਣਾ ਸੁਪਨਾ ਪੂਰਾ ਨਾ ਹੋਣ ਦੇ ਬਾਵਜੂਦ ਜਦੋਂ ਰੋਹਿਤ ਸ਼ਰਮਾ ਐਤਵਾਰ ਰਾਤ ਨੂੰ ਮੋਟੇਰਾ ਸਟੇਡੀਅਮ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਕੋਲੋਂ ਲੰਘਣ ਵਾਲੇ ਸਾਰਿਆਂ ਨਾਲ ਹੱਥ ਮਿਲਾ ਰਹੇ ਸਨ ਤਾਂ ਉਹ ਯਕੀਨੀ ਤੌਰ 'ਤੇ ਕਾਫੀ ਇਕੱਲਾ ਮਹਿਸੂਸ ਕਰ ਰਹੇ ਹੋਣਗੇ। ਭਾਵੇਂ ਅਜਿਹਾ ਲੱਗ ਰਿਹਾ ਹੈ ਕਿ ਰੋਹਿਤ ਸ਼ਰਮਾ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹਨ ਪਰ ਭਾਰਤੀ ਕ੍ਰਿਕਟ ਟੀਮ ਨੂੰ ਹੁਣ ਉਸ ਦੀ ਲੋੜ ਹੈ ਅਤੇ ਉਸ ਨੂੰ ਘੱਟੋ-ਘੱਟ ਦੋ ਸਾਲਾਂ ਲਈ ਲੰਬੇ ਫਾਰਮੈਟ ਦਾ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ।
2007 ਵਿੱਚ ਜਦੋਂ ਰਾਹੁਲ ਦ੍ਰਾਵਿੜ ਦਾ ਕਪਤਾਨੀ ਦਾ ਕਾਰਜਕਾਲ ਖ਼ਤਮ ਹੋਇਆ ਤਾਂ ਮਹਿੰਦਰ ਸਿੰਘ ਧੋਨੀ ਉਨ੍ਹਾਂ ਦੀ ਥਾਂ ਲੈਣ ਲਈ ਤਿਆਰ ਸਨ ਅਤੇ ਜਦੋਂ ਧੋਨੀ ਨੇ ਕਪਤਾਨੀ ਛੱਡੀ ਤਾਂ ਵਿਰਾਟ ਕੋਹਲੀ ਪਹਿਲਾਂ ਹੀ ਤਿਆਰ ਹੋ ਗਏ ਸਨ। ਇਸੇ ਤਰ੍ਹਾਂ ਰੋਹਿਤ ਵੀ ਕੋਹਲੀ ਤੋਂ ਜ਼ਿੰਮੇਵਾਰੀ ਲੈਣ ਲਈ ਤਿਆਰ ਸਨ। ਪਰ ਮੌਜੂਦਾ ਟੀਮ 'ਚ ਕੋਈ ਵੀ ਨੌਜਵਾਨ ਕਪਤਾਨੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਜ਼ਰ ਨਹੀਂ ਆ ਰਿਹਾ ਅਤੇ ਅਜਿਹੇ 'ਚ ਚੋਣਕਾਰਾਂ ਕੋਲ ਰੋਹਿਤ ਨੂੰ ਕਪਤਾਨ ਬਣਾਏ ਰੱਖਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।
ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਸ਼ਬਦਾਂ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਰੋਹਿਤ ਟੀਮ ਲਈ ਕਿੰਨੇ ਮਹੱਤਵਪੂਰਨ ਹਨ। ਦ੍ਰਾਵਿੜ ਨੇ ਮੈਚ ਤੋਂ ਬਾਅਦ ਕਿਹਾ, “ਉਹ ਇੱਕ ਅਸਾਧਾਰਨ ਕਪਤਾਨ ਹੈ। ਰੋਹਿਤ ਨੇ ਇਸ ਟੀਮ ਦੀ ਚੰਗੀ ਅਗਵਾਈ ਕੀਤੀ ਹੈ। ਉਸਨੇ ਡਰੈਸਿੰਗ ਰੂਮ ਵਿੱਚ ਆਪਣੇ ਸਾਥੀ ਖਿਡਾਰੀਆਂ ਨੂੰ ਆਪਣਾ ਬਹੁਤ ਸਾਰਾ ਸਮਾਂ ਅਤੇ ਊਰਜਾ ਦਿੱਤੀ ਹੈ। ਉਹ ਹਮੇਸ਼ਾ ਕਿਸੇ ਵੀ ਚਰਚਾ ਅਤੇ ਮੁਲਾਕਾਤ ਲਈ ਉਪਲਬਧ ਰਹਿੰਦਾ ਹੈ।'' ਰੋਹਿਤ ਨੇ ਪਿਛਲੇ ਛੇ ਹਫ਼ਤਿਆਂ ਵਿੱਚ ਆਪਣੀ ਕਪਤਾਨੀ ਦੇ ਹੁਨਰ ਅਤੇ ਬੇਪਰਵਾਹ ਬੱਲੇਬਾਜ਼ੀ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕੀਤਾ ਹੈ। ਦ੍ਰਾਵਿੜ ਨੇ ਕਿਹਾ, ''ਉਸ ਨੇ ਇਸ ਵਿਸ਼ਵ ਕੱਪ ਮੁਹਿੰਮ 'ਚ ਆਪਣਾ ਬਹੁਤ ਸਾਰਾ ਸਮਾਂ ਅਤੇ ਊਰਜਾ ਲਗਾਈ। ਉਹ ਅੱਗੇ ਤੋਂ ਅਗਵਾਈ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਟੂਰਨਾਮੈਂਟ ਦੇ ਸ਼ੁਰੂ ਤੋਂ ਅੰਤ ਤੱਕ ਅਜਿਹਾ ਕੀਤਾ।
ਇਹ ਵੀ ਪੜ੍ਹੋ : ਭਾਰਤੀ ਕਪਤਾਨ ਸਵਿਤਾ ਦੀਆਂ ਨਜ਼ਰਾਂ ਲਗਾਤਾਰ ਤੀਜੀ ਵਾਰ ਸਾਲ ਦੀ ਸਰਵੋਤਮ ਗੋਲਕੀਪਰ ਬਣਨ 'ਤੇ
ਰੋਹਿਤ ਦੀ ਉਮਰ ਹੁਣ 36 ਸਾਲ ਹੈ ਅਤੇ 2027 'ਚ ਦੱਖਣੀ ਅਫਰੀਕਾ 'ਚ ਅਗਲਾ ਵਨਡੇ ਵਿਸ਼ਵ ਕੱਪ ਖੇਡਿਆ ਜਾਵੇਗਾ ਤਾਂ ਉਸ ਦੀ ਉਮਰ 40 ਸਾਲ ਤੋਂ ਜ਼ਿਆਦਾ ਹੋਵੇਗੀ। ਹਾਲਾਂਕਿ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਕਪਤਾਨ ਬਣਾਉਣ ਦੀ ਬਜਾਏ ਭਾਰਤੀ ਕ੍ਰਿਕਟ ਪ੍ਰਬੰਧਨ ਨੂੰ ਉਸ ਨੂੰ ਘੱਟੋ-ਘੱਟ ਦੋ ਸਾਲ ਤਕ ਇਸ ਅਹੁਦੇ 'ਤੇ ਰੱਖਣਾ ਚਾਹੀਦਾ ਹੈ। ਦੋ ਸਾਲ ਭਾਰਤੀ ਕ੍ਰਿਕਟ ਲਈ ਅਹਿਮ ਹੋਣਗੇ। ਵਨਡੇ 'ਚ ਰੋਹਿਤ ਤੈਅ ਕਰ ਸਕਦਾ ਹੈ ਕਿ ਉਹ ਕਿਹੜੀ ਸੀਰੀਜ਼ ਖੇਡਣਾ ਚਾਹੁੰਦਾ ਹੈ ਅਤੇ ਕਿਹੜੀ ਨਹੀਂ, ਪਰ ਟੈਸਟ ਕ੍ਰਿਕਟ 'ਚ ਕੋਵਿਡ-19 ਤੋਂ ਬਾਅਦ ਉਹ ਹਰ ਤਰ੍ਹਾਂ ਦੇ ਹਾਲਾਤਾਂ 'ਚ ਭਾਰਤ ਦਾ ਸਰਵੋਤਮ ਬੱਲੇਬਾਜ਼ ਰਿਹਾ ਹੈ ਅਤੇ ਟੀਮ ਨੂੰ ਇਸ ਸਮੇਂ ਉਸ ਦੀ ਲੋੜ ਹੈ। ਰੋਹਿਤ ਦੀ ਮੌਜੂਦਗੀ 'ਚ ਅਗਲਾ ਕਪਤਾਨ ਤਿਆਰ ਕੀਤਾ ਜਾ ਸਕਦਾ ਹੈ ਤਾਂ ਜੋ ਟੀਮ ਬਦਲਾਅ ਦੇ ਦੌਰ 'ਚ ਚੰਗੀ ਤਰ੍ਹਾਂ ਅੱਗੇ ਵਧ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ