ਰੋਹਿਤ ਆਈ. ਸੀ. ਸੀ. ਕੌਮਾਂਤਰੀ ਵਨ ਡੇ ਟੀਮ ਦਾ ਕਪਤਾਨ ਚੁਣਿਆ ਗਿਆ

Wednesday, Jan 24, 2024 - 12:20 PM (IST)

ਰੋਹਿਤ ਆਈ. ਸੀ. ਸੀ. ਕੌਮਾਂਤਰੀ ਵਨ ਡੇ ਟੀਮ ਦਾ ਕਪਤਾਨ ਚੁਣਿਆ ਗਿਆ

ਦੁਬਈ, (ਵਾਰਤਾ)– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਮੰਗਲਵਾਰ ਨੂੰ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸਾਲ ਦੀ ਸਰਵਸ੍ਰੇਸ਼ਠ ਆਈ. ਸੀ. ਸੀ. ਵਨ ਡੇ ਕੌਮਾਂਤਰੀ ਟੀਮ ਦਾ ਕਪਤਾਨ ਚੁਣਿਆ ਹੈ। ਆਈ. ਸੀ. ਸੀ. ਬਿਆਨ ਅਨੁਸਾਰ ਇਸ ਟੀਮ ਵਿਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਮੁਹੰਮਦ ਸ਼ੰਮੀ-ਮੁਹੰਮਦ ਸਿਰਾਜ ਦੀ ਜੋੜੀ ਤੋਂ ਇਲਾਵਾ ਦੋ ਹਰ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਮਿਲੀ। ਟੀਮ ਵਿਚ ਜਗ੍ਹਾ ਬਣਾਉਣ ਵਾਲੇ ਜ਼ਿਆਦਾਤਰ ਖਿਡਾਰੀ ਫਾਈਨਲ ਵਿਚ ਪਹੁੰਚੇ ਭਾਰਤ (ਉਪ ਜੇਤੂ) ਤੇ ਆਸਟ੍ਰੇਲੀਆ (ਜੇਤੂ) ਤੋਂ ਇਲਾਵਾ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੀ ਟੀਮ ’ਚੋਂ ਹਨ।

ਟੀਮ ਇਸ ਤਰ੍ਹਾਂ ਹੈ- ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਟ੍ਰੈਵਿਸ ਹੈੱਡ, ਵਿਰਾਟ ਕੋਹਲੀ, ਡੈਰਿਲ ਮਿਸ਼ੇਲ, ਹੈਨਰਿਕ ਕਲਾਸੇਨ (ਵਿਕਟਕੀਪਰ), ਮਾਰਕ ਜਾਨਸੇਨ, ਐਡਮ ਜ਼ਾਂਪਾ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਤੇ ਮੁਹੰਮਦ ਸ਼ੰਮੀ।


author

Tarsem Singh

Content Editor

Related News