ਰੈਸਟੋਰੈਂਟ ''ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਧੰਦਾ, ਕੁੜੀਆਂ-ਮੁੰਡੇ ਕੱਢੇ ਬਾਹਰ, ਰੇਡ ਕਰਨ ਆਈ ਪੁਲਸ ਨੇ...

Friday, Dec 13, 2024 - 06:33 PM (IST)

ਰੈਸਟੋਰੈਂਟ ''ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਧੰਦਾ, ਕੁੜੀਆਂ-ਮੁੰਡੇ ਕੱਢੇ ਬਾਹਰ, ਰੇਡ ਕਰਨ ਆਈ ਪੁਲਸ ਨੇ...

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਦੇ ਸ਼ਹਿਰ 'ਚ ਪੰਪ ਵਾਲੀ ਮਾਰਕੀਟ ਦੇ ਇਕ ਰੈਸਟੋਰੈਂਟ ਅੰਦਰ ਪੁਲਸ ਵੱਲੋਂ ਮਹਿਲਾ ਪੁਲਸ ਨੂੰ ਨਾਲ ਲੈ ਕੇ ਮਾਰੀ ਗਈ ਰੇਡ ਅੱਜ ਸਾਰਾ ਦਿਨ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲਾਂਕਿ ਦੀਨਾਨਗਰ ਪੁਲਸ ਇਸ ਰੇਡ ਨੂੰ ਇਕ ਵਾਂਟੇਡ ਦੀ ਭਾਲ ਵਿੱਚ ਕੀਤੀ ਗਈ ਕਾਰਵਾਈ ਦੱਸ ਕੇ ਸਾਰੇ ਮਾਮਲੇ ਤੋਂ ਪੱਲ੍ਹਾ ਝਾੜ ਦੀ ਹੋਈ ਨਜ਼ਰ ਆਈ।

ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ  ਅਨੁਸਾਰ ਦੀਨਾਨਗਰ ਪੁਲਸ ਅਤੇ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਦਰਜਨ ਦੇ ਕਰੀਬ ਕਰਮਚਾਰੀਆਂ, ਜਿਸ ਵਿੱਚ ਮਹਿਲਾ ਪੁਲਸ ਕਰਮਚਾਰੀ ਵੀ ਸ਼ਾਮਲ ਸਨ, ਨਾਲ ਲੈ ਕੇ ਅੱਜ ਇਕ ਸਾਂਝੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਦੀਨਾਨਗਰ ਸ਼ਹਿਰ ਦੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਸਥਿਤ ਇਕ ਰੈਸਟੋਰੈਂਟ 'ਚ  ਅਚਾਨਕ ਛਾਪਾ ਮਾਰਿਆ ਗਿਆ। ਕਰੀਬ ਇਕ ਘੰਟਾ ਚੱਲੀ ਇਸ ਪੁਲਸ ਕਾਰਵਾਈ ਦੌਰਾਨ ਰੈਸਟੋਰੈਂਟ ਦੇ ਬਾਹਰ ਲੋਕਾਂ ਦਾ ਵੀ ਵੱਡੀ ਭੀੜ ਲੱਗਣ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ- ਨਗਰ ਨਿਗਮ ਚੋਣਾਂ ਲਈ ਕੁੱਤੇ ਦੀ ਨਾਮਜ਼ਦਗੀ ਭਰਨ ਪੁੱਜੀ ਔਰਤ, ਮਾਮਲਾ ਜਾਣ ਹੋਵੋਗੇ ਹੈਰਾਨ

ਲੋਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਰੈਸਟੋਰੈਂਟ ਗੈਰ ਕਾਨੂੰਨੀ ਧੰਦੇ ਨੂੰ ਅੰਜਾਮ ਦੇਣ ਵਾਲਾ ਕੁੜੀਆਂ ਮੁੰਡਿਆਂ  ਲਈ ਅੱਡਾ ਬਣਿਆ ਹੋਇਆ ਹੈ ਜਿੱਥੇ ਅਕਸਰ ਹੀ ਨਬਾਲਗ ਮੁੰਡੇ ਕੁੜੀਆਂ ਦਾਖਲ ਹੁੰਦੇ ਵੇਖੇ ਜਾਂਦੇ ਹਨ ਜਿਸ ਤੋਂ ਆਲੇ ਦੁਆਲੇ ਦੇ ਲੋਕ ਦੁਖੀ ਹਨ। ਪਰ ਅੱਜ ਜਦ ਪੁਲਸ ਵੱਲੋਂ ਇਸ ਰੈਸਟੋਰੈਂਟ 'ਤੇ ਛਾਪੇਮਾਰੀ ਕੀਤੀ ਗਈ ਤਾਂ ਕਰੀਬ ਇਕ ਘੰਟੇ ਮਗਰੋਂ ਪਹਿਲਾਂ ਕੁੜੀਆਂ ਤੇ ਫਿਰ ਮੁੰਡਿਆਂ ਨੂੰ ਹੌਲੀ ਹੌਲੀ ਬਾਹਰ ਕੱਢਣ ਮਗਰੋਂ ਪੁਲਸ ਵੀ ਰੈਸਟੋਰੈਂਟ 'ਚੋਂ ਬਾਹਰ ਆਈ ਅਤੇ ਰੈਸਟੋਰੈਂਟ ਨੂੰ ਬੰਦ ਕਰਨ ਮਗਰੋਂ ਰੈਸਟੋਰੈਂਟ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਆਪਣੇ ਨਾਲ ਪੁਲਸ ਸਟੇਸ਼ਨ  ਲੈ ਗਈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ

ਉਧਰ ਜਦੋਂ ਇਸ ਕਾਰਵਾਈ ਸਬੰਧੀ ਐੱਸ. ਐੱਚ. ਓ. ਦੀਨਾਨਗਰ ਅਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਰੈਸਟੋਰੈਂਟ ਦੇ ਅੰਦਰ ਕਿਸੇ ਵੀ ਅਨੈਤਿਕ ਕੰਮ ਹੋਣ ਤੋਂ ਇਨਕਾਰ ਕਰਦਿਆਂ ਸਿਰਫ਼ ਇੰਨਾ ਹੀ ਕਿਹਾ ਕਿ ਇੱਥੇ ਪੁਲਸ ਕਿਸੇ ਵਾਂਟੇਡ ਦੀ ਭਾਲ ਵਿੱਚ ਆਈ ਸੀ। ਜਦੋਂਕਿ ਪੁਲਸ ਨੂੰ ਦਰਜਨ ਦੇ ਕਰੀਬ ਮੁੰਡੇ ਅਤੇ ਕੁੜੀਆਂ ਨੂੰ ਬਾਹਰ ਆਉਣ ਬਾਰੇ ਪੁੱਛਿਆ ਗਿਆ ਤਾਂ ਪੁਲਸ ਨੇ ਸਿਰਫ ਇੰਨਾ ਹੀ ਕਿਹਾ ਕਿ ਇਹ ਲੋਕ ਰੈਸਟੋਰੈਂਟ ਅੰਦਰ ਜਨਮ ਦਿਨ ਪਾਰਟੀ ਮਨਾ ਰਹੇ ਸਨ। 

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ

 ਇਲਾਕਾ ਵਾਸੀਆਂ ਦਾ ਕਹਿਣਾ ਹੈ ਦੀਨਾਨਗਰ ਸ਼ਹਿਰ ਅੰਦਰ ਦਰਜਨ ਦੇ ਕਰੀਬ ਰੈਸਟੋਰੈਂਟ ਜਾਂ ਫੂਡ ਕਾਰਨਰ ਅਜਿਹੇ ਹਨ ਪਰ ਜਿਨ੍ਹਾਂ ਵਿਚ ਸਾਰਾ ਦਿਨ ਬਿਨਾਂ ਕਿਸੇ ਡਰ ਖੌਫ ਦੇ ਆਯਾਸ਼ੀ ਚੱਲਦੀ ਰਹਿੰਦੀ ਹੈ। ਲੋਕਾਂ ਨੇ ਪ੍ਰਸ਼ਾਸ਼ਨ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਅਜਿਹੇ ਕਾਰਿਆਂ ਨੂੰ ਅੰਜਾਮ ਦੇਣ ਵਾਲੇ ਰੈਸਟੋਰੈਂਟਾਂ ਅਤੇ ਫੂਡ ਕਾਰਨਰਾਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇ ਤਾਂ ਜੋ ਕੁੜੀਆਂ ਮੁੰਡਿਆ ਦੀ  ਜ਼ਿੰਦਗੀ ਨਾਲ ਖਿਲਵਾੜ ਕਰਕੇ ਮੋਟੀਆਂ ਕਮਾਈ ਕਰ ਰਹੇ ਲੋਕਾਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਸਕੇ। ਹੁਣ ਆਉਣ ਵਾਲੇ ਦਿਨਾਂ 'ਚ ਇਹ ਵੇਖਣ ਦਾ ਵਿਸ਼ਾ ਹੋਵੇਗਾ ਕਿ ਪੁਲਸ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਵਿਰੁੱਧ ਕਿੰਨੀ  ਦਿਲਚਪਸੀ ਵਿਖਾ ਕੇ ਸ਼ਿਕੰਜਾ ਕੱਸਦੀ ਹੈ ਜਾਂ ਫਿਰ ਇਹ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਧੰਦਾ ਜਿਉਂ ਦਾ ਤਿਉਂ ਹੀ ਚੱਲਦਾ ਰਹੇਗਾ  ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News