ਟੀ-20 ਵਿਸ਼ਵ ਕੱਪ ਤੇ IPL ਦੋਵਾਂ ਵਿਚ ਖੇਡਣਾ ਚਾਹੁੰਦੈ ਰੋਹਿਤ

06/14/2020 6:49:58 PM

ਮੁੰਬਈ– ਭਾਰਤ ਦੇ ਸੀਮਿਤ ਓਵਰਾਂ ਦੀ ਕ੍ਰਿਕਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਇਸ ਸਾਲ ਟੀ-20 ਵਿਸ਼ਵ ਕੱਪ ਤੇ ਆਈ. ਪੀ.ਐੱਲ. ਦੋਵਾਂ ਵਿਚ ਖੇਡਣਾ ਚਾਹੁੰਦਾ ਹੈ ਪਰ ਇਸ ਤਰ੍ਹਾਂ ਦਾ ਸ਼ੱਕ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਦੋਵਾਂ ਵਿਚੋਂ ਇਕ ਟੂਰਨਾਮੈਂਟ ਦਾ ਹੀ ਆਯੋਜਨ ਹੋ ਸਕੇਗਾ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ. ਸੀ.) ਨੇ ਆਸਟਰੇਲੀਆ ਵਿਚ ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਦੇ ਭਵਿੱਖ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਹੈ ਜਦਕਿ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਨੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਹੈ। ਇਸ ਤਰ੍ਹਾਂ ਦੀਆਂ ਅਟਕਲਾਂ ਹਨ ਕਿ ਜੇਕਰ ਟੀ-20 ਵਿਸ਼ਵ ਕੱਪ ਮੁਲਤਵੀ ਹੁੰਦਾ ਹੈ ਤਾਂ ਇਸ ਵਿੰਡੋ ਵਿਚ ਆਈ. ਪੀ. ਐੱਲ. ਦਾ ਆਯੋਜਨ ਕੀਤਾ ਜਾ ਸਕਦਾ ਹੈ। ਰੋਹਿਤ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲ ਕਰਨ ਲਈ ਇੰਸਟਾਗ੍ਰਾਮ ਚੈਟ ਸ਼ੁਰੂ ਕੀਤੀ ਤੇ ਜਦੋਂ ਉਸ ਨੂੰ ਕਿਹਾ ਕਿ ਉਹ ਇਸ ਸਾਲ ਕਿਸ ਨੂੰ ਪਹਿਲ ਦੇਵੇਗਾ ਤਾਂ ਉਸ਼ ਨੇ ਕਿਹਾ ਕਿ ਸੰਭਾਵਿਤ ਦੋਵਾਂ ਵਿਚ ਖੇਡਣਾ ਚਾਹੁੰਦਾ ਹਾਂ।

PunjabKesari

ਰੋਹਿਤ ਆਈ. ਪੀ. ਐੱਲ. ਵਿਚ ਚਾਰ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰਦਾ ਹੈ। ਇਸ ਸਟਾਰ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਭਾਰਤੀ ਟੀਮ ਇਸ ਸਾਲ ਜਦੋਂ ਆਸਟਰੇਲੀਆ ਦਾ ਦੌਰਾ ਕਰੇਗੀ ਤਾਂ ਗੁਲਾਬੀ ਗੇਂਦ ਨਾਲ ਟੈਸਟ ਖੇਡਣਾ ਚੁਣੌਤੀਪੂਰਣ ਹੋਵੇਗਾ। ਭਾਰਤ ਨੂੰ ਆਸਟਰੇਲੀਆ ਦੌਰੇ ’ਤੇ 4 ਟੈਸਟਾਂ ਦੀ ਲੜੀ ਖੇਡਣੀ ਹੈ, ਜਿਸ ਦਾ ਪਹਿਲਾ ਟੈਸਟ 3 ਦਸੰਬਰ ਤੋਂ ਬ੍ਰਿਸਬੇਨ ਦੇ ਗਾਬਾ ਵਿਚ ਖੇਡਿਆ ਜਾਵੇਗਾ। ਐਡੀਲੇਡ ਓਵਲ ਵਿਚ ਦੂਜਾ ਟੈਸਟ ਡੇ-ਨਾਈਟ ਹੋਵੇਗਾ। ਮਹਿੰਦਰ ਸਿੰਗਧੋਨੀ ਨੂੰ ਇਕ ਸ਼ਬਦ ਵਿਚ ਬਿਆਨ ਕਰਨ ਦੇ ਲਈ ਕਹਿਣ ’ਤੇ ਰੋਹਿਤ ਨੇ ਕਿਹਾ,‘‘ਲੀਜੈਂਡ।’’ਰੋਹਿਤ ਨੇ ਨਾਲ ਹੀ ਕਿਹਾ ਕਿ ਉਸ ਨੂੰ ਆਸਟਰੇਲੀਆ ਦੇ ਸਟੀਵ ਸਮਿਥ ਤੇ ਇੰਗਲੈਂਡ ਦੇ ਜੈਸਨ ਰਾਏ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਪਸੰਦ ਹੈ।


Ranjit

Content Editor

Related News