ਟੀ-20 ਵਿਸ਼ਵ ਕੱਪ 2024 ਤਕ ਕਪਤਾਨ ਰਹੇਗਾ ਰੋਹਿਤ : ਗਾਂਗੁਲੀ

Saturday, Dec 02, 2023 - 02:20 PM (IST)

ਟੀ-20 ਵਿਸ਼ਵ ਕੱਪ 2024 ਤਕ ਕਪਤਾਨ ਰਹੇਗਾ ਰੋਹਿਤ : ਗਾਂਗੁਲੀ

ਕੋਲਕਾਤਾ– ਵਨ ਡੇ ਵਿਸ਼ਵ ਕੱਪ ਵਿਚ ਰੋਹਿਤ ਸ਼ਰਮਾ ਦੀ ਕਪਤਾਨੀ ਤੋਂ ਪ੍ਰਭਾਵਿਤ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਘੱਟ ਤੋਂ ਘੱਟ ਅਗਲੇ ਸਾਲ ਟੀ-20 ਵਿਸ਼ਵ ਕੱਪ ਤਕ ਭਾਰਤ ਦਾ ਕਪਤਾਨ ਬਣਿਆ ਰਹਿਣਾ ਚਾਹੀਦਾ ਹੈ। ਰੋਹਿਤ ਦੀ ਕਪਤਾਨੀ ਵਿਚ ਭਾਰਤੀ ਟੀਮ ਲਗਾਤਾਰ 10 ਮੈਚ ਜਿੱਤ ਕੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚੀ ਸੀ, ਜਿੱਥੇ ਉਸ ਨੂੰ ਆਸਟ੍ਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਤੇ ਵਿਰਾਟ ਕੋਹਲੀ ਨੇ 10 ਦਸੰਬਰ ਤੋਂ ਦੱਖਣੀ ਅਫਰੀਕਾ ਵਿਚ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਤੋਂ ਬ੍ਰੇਕ ਲਈ ਹੈ। ਗਾਂਗੁਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵਾਂ ਨੂੰ ਆਰਾਮ ਦੀ ਲੋੜ ਹੈ ਤਾਂ ਕਿ ਅੱਗੇ ਦੇ ਰੁਝੇਵੇਂ ਭਰੇ ਪ੍ਰੋਗਰਾਮ ਲਈ ਤਰੋਤਾਜ਼ਾ ਰਹੇ।

ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਉਸ ਨੇ ਕਿਹਾ,‘‘ਰੋਹਿਤ ਨੂੰ ਸਾਰੇ ਸਵਰੂਪਾਂ ’ਚ ਪਰਤਣ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨੀ ਚਾਹੀਦੀ ਹੈ ਕਿਉਂਕਿ ਉਸ ਨੇ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵਿਸ਼ਵ ਕੱਪ ਵਿਚ ਤੁਸੀਂ ਦੇਖਿਆ ਹੈ ਕਿ ਉਹ ਕਿਵੇਂ ਖੇਡਿਆ। ਉਹ ਭਾਰਤੀ ਕ੍ਰਿਕਟ ਦਾ ਅਟੁੱਟ ਅੰਗ ਹੈ।’’

ਇਹ ਖ਼ਬਰ ਵੀ ਪੜ੍ਹੋ- ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰਨਗੇ ਰਾਫੇਲ ਨਡਾਲ
ਗਾਂਗੁਲੀ ਨੇ ਕਿਹਾ ਕਿ ਵਿਸ਼ਵ ਕੱਪ ਦੋ-ਪੱਖੀ ਲੜੀ ਤੋਂ ਵੱਖ ਹੈ ਕਿਉਂਕਿ ਦਬਾਅ ਵੱਖ ਹੈ। ਇਸ ਵਿਸ਼ਵ ਕੱਪ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 6-7 ਮਹੀਨਿਆਂ ਬਾਅਦ ਵੈਸਟਇੰਡੀਜ਼ ਵਿਚ ਵੀ ਉਸ ਨੂੰ ਦੁਹਰਾਏਗਾ। ਰੋਹਿਤ ਇਕ ਲੀਡਰ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਟੀ-20 ਵਿਸ਼ਵ ਕੱਪ ਵਿਚ ਵੀ ਕਪਤਾਨ ਹੋਵੇਗਾ।’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।


author

Aarti dhillon

Content Editor

Related News