ਮੇਰੀ ਪਤਨੀ ਤੁਹਾਨੂੰ ਵਰਕ ਵਾਈਫ ਕਹਿੰਦੀ ਹੈ... ਦ੍ਰਾਵਿੜ ਦੀ ਤਾਰੀਫ 'ਚ ਬੋਲੇ ਰੋਹਿਤ

Wednesday, Jul 10, 2024 - 12:10 PM (IST)

ਮੇਰੀ ਪਤਨੀ ਤੁਹਾਨੂੰ ਵਰਕ ਵਾਈਫ ਕਹਿੰਦੀ ਹੈ... ਦ੍ਰਾਵਿੜ ਦੀ ਤਾਰੀਫ 'ਚ ਬੋਲੇ ਰੋਹਿਤ

ਨਵੀਂ ਦਿੱਲੀ– ਭਾਰਤ ਦੇ ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਭਾਵਨਾਤਮਕ ਦਿਵਾਈ ਦਿੰਦੇ ਹੋਏ ਮਨੁੱਖੀ ਪ੍ਰਬੰਧਨ ਦੇ ਹੁਨਰ ਤੇ ਸਟਾਰ ਖਿਡਾਰੀ ਦੇ ਆਪਣੇ ਅਕਸ ਨੂੰ ਕੰਮ ’ਤੇ ਹਾਵੀ ਨਾ ਹੋਣ ਦੇਣ ਲਈ ਉਸਦਾ ਧੰਨਵਾਦ ਕੀਤਾ। ਲੱਗਭਗ 3 ਸਾਲ ਤਕ ਮੁੱਖ ਕੋਚ ਰਹੇ ਦ੍ਰਾਵਿੜ ਨੇ ਅਮਰੀਕਾ ਤੇ ਵੈਸਟਇੰਡੀਜ਼ ਵਿਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿਚ ਟੀਮ ਨੂੰ ਚੈਂਪੀਅਨ ਬਣਾਉਣ ਤੋਂ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਸੀ। ਰੋਹਿਤ ਨੇ ਕੌਮਾਂਤਰੀ ਕ੍ਰਿਕਟ ਵਿਚ ਆਪਣੇ ਪਹਿਲੇ ਕਪਤਾਨ ਦ੍ਰਾਵਿੜ ਦੇ ਬਾਰੇ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਲਿਖਿਆ, ‘‘ਮੇਰੀ ਪਤਨੀ (ਰਿਤਿਕਾ ਸਜਦੇਹ) ਤੁਹਾਨੂੰ ਮੇਰੀ ‘ਵਰਕ ਵਾਈਫ’ ਕਹਿੰਦੀ ਹੈ ਤੇ ਮੈਂ ਲੱਕੀ ਹਾਂ ਜਿਹੜੀ ਤੁਹਾਨੂੰ ਅਜਿਹਾ ਕਹਿ ਕੇ ਬੁਲਾਉਣ ਦਾ ਹੱਕ ਰੱਖਦੀ ਹੈ।’’ ਰੋਹਿਤ ਦੀ ਇਸ ਪੋਸਟ ਤੋਂ ਭਾਰਤੀ ਡ੍ਰੈਸਿੰਗ ਰੂਮ ਵਿਚ ਖਿਡਾਰੀ ਤੇ ਕੋਚ ਵਿਚਾਲੇ ਤਾਲਮੇਲ ਦਾ ਵੀ ਪਤਾ ਲੱਗਦਾ ਹੈ।
ਭਾਰਤੀ ਕਪਤਾਨ ਨੇ ਅੱਗੇ ਲਿਖਿਆ, ‘‘ਇਸ ’ਤੇ ਤੁਹਾਡੀਆਂ ਭਾਵਨਾਵਾਂ ਜਤਾਉਣ ਲਈ ਮੈਂ ਉਚਿਤ ਸ਼ਬਦ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਯਕੀਨ ਨਹੀਂ ਹੈ ਕਿ ਮੈਂ ਅਜਿਹਾ ਕਰ ਸਕਾਂਗਾ।’’ ਉਸ ਨੇ ਕਿਹਾ,‘‘ਤੁਸੀਂ ਇਸ ਖੇਡ ਦੇ ਸੱਚੇ ਧਾਕੜ ਖਿਡਾਰੀ ਹੋ ਪਰ ਤੁਸੀਂ ਆਪਣੀਆਂ ਉਪਲੱਬਧੀਆਂ ਨੂੰ ਪਿੱਛੇ ਛੱਡ ਕੇ ਸਾਡੇ ਕੋਚ ਦਾ ਅਹੁਦਾ ਸੰਭਾਲਿਆ ਤੇ ਤੁਸੀਂ ਉਸ ਪੱਧਰ ’ਤੇ ਪਹੁੰਚੇ, ਜਿਸ ਨਾਲ ਅਸੀਂ ਤੁਹਾਡੇ ਨਾਲ ਸਹਿਜਤਾ ਨਾਲ ਗੱਲ ਕਰ ਸਕੇ।’’

ਰੋਹਿਤ ਨੇ ਲਿਖਿਆ, ‘‘ਇਹ ਤੁਹਾਡਾ ਤੋਹਫਾ, ਤੁਹਾਡੀ ਨਿਮਰਤਾ ਤੇ ਇੰਨੇ ਸਮੇਂ ਤੋਂ ਬਾਅਦ ਵੀ ਇਸ ਖੇਡ ਦੇ ਪ੍ਰਤੀ ਤੁਹਾਡਾ ਪਿਆਰ ਹੈ।’’ ਰੋਹਿਤ ਨੇ 2007 ਵਿਚ ਡਬਲਿਨ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਤੇ ਤਦ ਦ੍ਰਾਵਿੜ ਭਾਰਤੀ ਟੀਮ ਦਾ ਕਪਤਾਨ ਸੀ। ਦ੍ਰਾਵਿੜ ਨੇ ਹਾਲ ਹੀ ਵਿਚ ਖੁਲਾਸਾ ਕੀਤਾ ਸੀ ਕਿ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਰੋਹਿਤ ਨੇ ਉਸ ਨੂੰ ਅਹੁਦਾ ਨਾ ਛੱਡਣ ਲਈ ਕਿਹਾ ਸੀ।


author

Aarti dhillon

Content Editor

Related News