ਪਿੰਕ ਬਾਲ ਟੈਸਟ 'ਚ ਦਿਖਿਆ 'ਉੱਡਣਾ ਰੋਹਿਤ', ਇਕ ਹੱਥ ਨਾਲ ਕੈਚ ਫਡ਼ ਕੀਤਾ ਸਭ ਨੂੰ ਹੈਰਾਨ (ਵੀਡੀਓ)

11/22/2019 6:45:02 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਕੋਲਕਾਤਾ ਦੇ ਈਡਨ ਗਾਰਡਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸੀਰੀਜ਼ ਦਾ ਇਹ ਦੂਜਾ ਟੈਸਟ ਮੈਚ ਪਿੰਕ ਬਾਲ ਨਾਲ ਖੇਡਿਆ ਜਾ ਰਿਹਾ ਹੈ। ਸੀਰੀਜ ਦੇ ਇਸ ਦੂਜੇ ਟੈਸਟ ਮੈਚ 'ਚ ਭਾਰਤ ਦੇ ਸਟਾਰ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਕ ਸ਼ਾਨਦਾਰ ਕੈਚ ਫੜ ਸਭ ਨੂੰ ਹੈਰਾਨ ਕਰ ਦਿੱਤਾ। ਪਿੰਕ ਬਾਲ ਟੈਸਟ ਦੇ ਪਹਿਲੇ ਦਿਨ  ਦੇ ਸ਼ੁਰੂਆਤੀ ਸੈਸ਼ਨ 'ਚ ਰੋਹਿਤ ਸ਼ਰਮਾ ਨੇ ਸਲਿਪ 'ਚ ਇਕ ਹੱਥ ਨਾਲ ਸ਼ਾਨਦਾਰ ਕੈਚ ਲਿਆ। ਇਸ ਤੋਂ ਬਾਅਦ ਦਰਸ਼ਕਾਂ ਨੇ ਉਨ੍ਹਾਂ ਦੇ ਲਈ ਹੂਟਿੰਗ ਵੀ ਕੀਤੀ। ਰੋਹਿਤ ਸ਼ਰਮਾ ਦੇ ਇਸ ਕੈਚ ਦੀ ਬਦੌਲਤ ਭਾਰਤੀ ਟੀਮ ਨੇ ਬੰਗਲਾਦੇਸ਼ ਦੇ ਕਪਤਾਨ ਮੋਮਿਨੁਲ ਹੱਕ ਨੂੰ ਵਾਪਸ ਪਵੇਲੀਆਨ ਦੀ ਰਾਹ੍ਹ ਦਿਖਾਈ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ।

PunjabKesari

ਟੀਮ ਇੰਡੀਆ ਦੇ ਗੇਂਦਬਾਜ਼ ਉਮੇਸ਼ ਯਾਦਵ 11ਵੇਂ ਓਵਰ 'ਚ ਗੇਂਦਬਾਜ਼ੀ ਲਈ ਮੈਦਾਨ 'ਤੇ ਆਏ ਸਨ ਅਤੇ ਉਨ੍ਹਾਂ ਦੇ ਸਾਹਮਣੇ ਬੰਗਲਾਦੇਸ਼ ਦੇ ਕਪਤਾਨ ਅਤੇ ਮਿਡਲ ਆਰਡਰ ਬੱਲੇਬਾਜ਼ ਮੋਮੀਨੁਲ ਹੱਕ ਸਨ।  11ਵੇਂ ਓਵਰ ਦੀ ਪਹਿਲੀ ਗੇਂਦ ਸੁੱਟਣ ਤੋਂ ਬਾਅਦ ਮੋਮੀਨੁਲ ਹੱਕ ਨੇ ਬੱਲੇ ਨਾਲ ਅੱਗੇ ਦੀ ਵੱਲ ਖੇਡਣਾ ਚਾਹਿਆ ਪਰ ਉਹ ਗੇਂਦ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਸਲਿਪ 'ਚ ਨਿਕਲ ਗਈ।

ਉਥੇ ਹੀ ਸਲਿਪ 'ਚ ਖੜ੍ਹੇ ਕਪਤਾਨ ਵਿਰਾਟ ਕੋਹਲੀ ਗੇਂਦ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਹ ਉਨ੍ਹਾਂ ਦੇ ਹੱਥ 'ਚ ਆਏ, ਪਰ ਰੋਹਿਤ ਸ਼ਰਮਾ ਨੇ ਚੀਤੇ ਦੀ ਤਰ੍ਹਾਂ ਫੁਰਤੀ ਦਿਖਾਉਂਦੇ ਹੋਏ ਸੱਜੇ ਪਾਸੇ ਵੱਲ ਛਲਾਂਗ ਲਗਾ ਕੇ ਇਕ ਹੱਥ ਨਾਲ ਕੈਚ ਆਪਣੇ ਹੱਥਾਂ 'ਚ ਲੈ ਲਿਆ। ਰੋਹਿਤ ਦੇ ਇਸ ਕੈਚ ਨੂੰ ਵੇਖ ਮੈਦਾਨ 'ਚ ਬੈਠੇ ਸਾਰੇ ਦਰਸ਼ਕ ਹੈਰਾਨੀ 'ਚ ਪੈ ਗਏ। ਕਿਉਂਕਿ ਇਹ ਕੈਚ ਵਿਰਾਟ ਕੋਹਲੀ ਦੇ ਸਿੱਧੇ ਹੱਥਾਂ 'ਚ ਜਾ ਰਿਹਾ ਸੀ ਪਰ ਹਿੱਟਮੈਨ ਨੇ ਕੋਹਲੀ ਤੋਂ ਪਹਿਲਾਂ ਹੀ ਕੈਚ ਨੂੰ ਫੜ ਕੇ ਕਪਤਾਨ ਮੋਮਿਨੁਲ ਹੱਕ ਨੂੰ ਪਵੇਲੀਅਨ ਦੀ ਰਾਹ੍ਹ ਦਿਖਾ ਦਿੱਤੀ। ਰੋਹਿਤ ਦੇ ਇਸ ਕੈਚ ਨੂੰ ਵੇਖ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਰੱਜ ਕੇ ਤਰੀਫ ਹੋ ਰਹੀ ਹੈ।  


Related News