ਰੋਹਿਤ ਦੀ ਪਹਿਲੀ ਗੇਂਦ ’ਤੇ ਸਟ੍ਰਾਈਕ ਨਾ ਲੈਣ ਦੀ ਸ਼ਿਕਾਇਤ ’ਤੇ ਧਵਨ ਨੇ ਦਿੱਤਾ ਜਵਾਬ

5/15/2020 10:27:05 AM

ਸਪੋਰਟਸ ਡੈਸਕ— ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਉਹ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਚੰਗੀ ਤਰ੍ਹਾਂ ਨਾਲ ਕਰ ਸਕਦੇ ਹਨ ਪਰ ਇਸ ਦੇ ਨਾਲ ਹੀ ਸਵੀਕਾਰ ਕੀਤਾ ਕਿ ਜਦੋਂ ਵੀ ਤੇਜ਼ ਗੇਂਦਬਾਜ਼ ਗੇਂਦਬਾਜ਼ੀ ਦਾ ਆਗਾਜ਼ ਕਰਦਾ ਹੈ ਤਦ ਉਹ ਪਾਰੀ ਦੀ ਪਹਿਲੀ ਗੇਂਦ ਦਾ ਸਾਮਣਾ ਨਹੀਂ ਕਰਨਾ ਚਾਹੁੰਦੇ ਹਨ।

ਧਵਨ ਆਪਣੇ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ ਅਤੇ ਸਨਰਾਇਜ਼ਰਸ ਹੈਦਰਾਬਾਦ  ਦੇ ਆਪਣੇ ਸਾਬਕਾ ਸਾਥੀ ਡੇਵਿਡ ਵਾਰਨਰ ਦੀ ਹਾਲ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਕਰ ਰਹੇ ਸਨ। ਧਵਨ ਨੇ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਦੇ ਨਾਲ ਇੰਸਟਾਗ੍ਰਾਮ ’ਤੇ ਗੱਲਬਾਤ ’ਚ ਕਿਹਾ,  ‘‘ਨਹੀਂ, ਨਹੀਂ, ਮੈਂ ਇਸ ਨਾਲ ਅਸਹਿਮਤ ਹਾਂ। ਅਜਿਹਾ ਨਹੀਂ ਹੈ ਕਿ ਮੈਂ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਹਾਂ। ਹਰ ਕਿਸੇ ਦੀ ਆਪਣੀ ਰਾਏ ਹੁੰਦੀ ਹੈ। ਮੈਂ ਸਲਾਮੀ ਬੱਲੇਬਾਜ਼ ਹਾਂ। ਮੈਂ ਪਿਛਲੇ ਅੱਠ ਸਾਲਾਂ ਤੋਂਂ ਭਾਰਤ ਲਈ ਇਹ ਭੂਮਿਕਾ ਨਿਭਾ ਰਿਹਾ ਹਾਂ ਇਸ ਲਈ ਮੈਨੂੰ ਨਿਸ਼ਚਿਤ ਤੌਰ ’ਤੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹੁੰਦਾ ਹੈ।‘‘PunjabKesari

ਉਨ੍ਹਾਂ ਨੇ ਕਿਹਾ,  ‘‘ਜੇਕਰ ਮੈਂ ਪਹਿਲੇ ਓਵਰ ’ਚ ਉਨ੍ਹਾਂ ਦਾ ਸਾਹਮਣਾ ਨਹੀਂ ਕਰਦਾ ਹਾਂ ਤਾਂ ਮੈਨੂੰ ਦੂੱਜੇ ਓਵਰ ’ਚ ਤਾਂ ਉਨ੍ਹਾਂ ਦਾ ਸਾਹਮਣਾ ਕਰਨਾ ਹੀ ਹੋਵੇਗਾ।  ‘‘ਧਵਨ ਨੇ ਆਪਣੀ ਵਨ-ਡੇ ਸ਼ੁਰੂਆਤ ਤੋਂ ਬਾਅਦ ਕਈ ਚੰਗੀ ਪਾਰੀਆਂ ਖੇਡੀਆਂ ਹਨ ਪਰ ਉਹ ਉਨ੍ਹਾਂ ਦੇ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ ਹੈ ਜੋ ਕਪਤਾਨ ਵਿਰਾਟ ਕੋਹਲੀ ਦੇ ਨਾਲ ਟੀਮ ਦੀ ਬੱਲੇਬਾਜ਼ੀ  ਦੇ ਮੁੱਖ ਕੜੀ ਦੇ ਰੂਪ ’ਚ ਉਭਰੇ ਹਨ। ਪਹਿਲਾਂ ਸਟ੍ਰਾਈਕ ਨਾ ਲੈਣ ਨੂੰ ਲੈ ਕੇ ਉਨ੍ਹਾਂ ਦੀ ਰਾਏ ਸਪੱਸ਼ਟ ਹੈ ਪਰ ਉਨ੍ਹਾਂ ਨੇ ਇਸ ਨੂੰ ਮਾਨਸਿਕਤਾ ਨਾਲ ਜੁੜਿਆ ਮਾਮਲਾ ਦੱਸਿਆ।  

ਉਨ੍ਹਾਂ ਨੇ ਕਿਹਾ, ‘‘ਹਾਂ, ਮੈਂ ਮੈਚ ਦੀ ਪਹਿਲੀ ਗੇਂਦ ’ਤੇ ਸਟ੍ਰਾਈਕ ਲੈਣਾ ਪਸੰਦ ਨਹੀਂ ਕਰਦਾ ਅਤੇ ਇਸ ਨੂੰ ਲੈ ਕੇ ਮੈਂ ਪੂਰੀ ਤਰ੍ਹਾਂ ਨਾਲ ਈਮਾਨਦਾਰ ਹਾਂ ਪਰ ਜਦੋਂ ਪਿ੍ਰਥਵੀ ਸ਼ਾਹ ਵਰਗਾ ਕੋਈ ਨੌਜਵਾਨ ਟੀਮ ’ਚ ਆਉਂਦਾ ਹੈ ਅਤੇ ਉਹ ਪਹਿਲੀ ਗੇਂਦ ਖੇਡਣ ਨੂੰ ਲੈ ਕੇ ਅਸਹਿਜ ਰਹਿੰਦਾ ਹੈ ਤਾਂ ਨਿਸ਼ਚਿਤ ਤੌਰ ’ਤੇ ਮੈਂ ਸਟ੍ਰਾਈਕ ਲਵਾਂਗਾ।  ‘‘ਧਵਨ ਨੇ ਕਿਹਾ, ‘‘ਪਰ ਰੋਹਿਤ  ਦੇ ਨਾਲ ਇਸ ਦੀ ਸ਼ੁਰੂਆਤ ਚੈਂਪੀਅਨਸ ਟਰਾਫੀ ਤੋਂ ਹੋਈ ਜਿੱਥੇ ਮੈਂ ਉਸ ਤੋਂ ਸਟ੍ਰਾਈਕ ਲੈਣ ਨੂੰ ਕਿਹਾ ਅਤੇ ਇਹ ਅੱਗੇ ਵੀ ਜਾਰੀ ਰਿਹਾ ਕਿਉਂਕਿ ਮੈਂ ਚੀਜ਼ਾਂ ’ਚ ਵੱਡਾ ਬਦਲਾਵ ਪਸੰਦ ਨਹੀਂ ਕਰਦਾ।‘‘


Davinder Singh

Content Editor Davinder Singh