MI vs RCB: ਰੋਹਿਤ ਸ਼ਰਮਾ ਨੇ ਬਣਾਏ ਸੀਜ਼ਨ ਦੇ ਸਭ ਤੋਂ ਵਧੀਆ ਸਕੋਰ

04/18/2018 9:47:02 AM

ਮੁੰਬਈ— ਮੁੰਬਈ ਇੰਡੀਅਨਜ਼ ਦੇ ਕੈਪਟਨ ਰੋਹਿਤ ਸ਼ਰਮਾ ਦਾ ਬੱਲਾ ਰਾਇਲ ਚੈਲੇਂਜਰਜ਼ ਬੰਗਲੂਰ ਦੇ ਖਿਲਾਫ ਮੰਗਲਵਾਰ ਨੂੰ ਜਮ ਕੇ ਬੋਲਿਆ। ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਰੋਹਿਤ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਆਰ.ਸੀ.ਬੀ. ਦੇ ਖਿਲਾਫ 94 ਦੋੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਹ ਚਾਹੇ ਦੀ ਸੈਂਕੜੇ ਨਹੀਂ ਬਣਾ ਸਕੇ ਪਰ ਉਨ੍ਹਾਂ ਨੇ ਮੌਜੂਦਾ ਸੀਜ਼ਨ 'ਚ  ਟਾਪ ਸਕੋਰ ਬਣਾ ਦਿੱਤਾ।

ਰੋਹਿਤ ਦੀ ਟੀਮ ਮੁੰਬਈ ਨੇ ਬੰਗਲੂਰ ਦੇ ਸਾਹਮਣੇ 20 ਓਵਰਾਂ 'ਚ 6 ਵਿਕਟਾਂ 'ਤੇ 213 ਦੋੜਾਂ ਬਣਾਈਆਂ। ਪੇਸਰ ਓਮੇਸ਼ ਯਾਦਵ ਨੇ ਮੁੰਬਈ ਨੂੰ ਪਾਰੀ ਦੀ ਸ਼ੁਰੂਆਤੀ 2 ਗੇਂਦਾਂ 'ਤੇ ਲਗਾਤਾਰ 2 ਝਟਕੇ ਦਿੱਤੇ। ਇਸਦੇ ਜਵਾਬ 'ਚ ਵਿਰਾਟ ਕੋਹਲੀ ਦੀ ਨਾਬਾਦ 92 ਦੋੜÎ ਦੀ ਪਾਰੀ ਦੇ ਬਾਵਜੂਦ ਰਾਇਲ ਚੈਲੇਂਜਰਜ਼ ਬੰਗਲੂਰ ਟੀਮ 8 ਵਿਕਟਾਂ 'ਤੇ 167 ਦੋੜਾਂ ਹੀ ਬਣਾ ਸਕੀ ਅਤੇ ਉਸਨੂੰ ਮੈਚ 'ਚ 46 ਦੋੜਾਂ ਨਾਲ ਹਾਰ ਝੱਲਣੀ ਪਈ।

ਉਮੇਸ਼ ਨੇ ਪਹਿਲੀ ਗੇਂਦ 'ਤੇ ਸੂਰਜਕੁਮਾਰ ਯਾਦਵ (0) ਅਤੇ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ (0) ਨੂੰ ਟੀਮ ਦੇ ਜ਼ੀਰੋ ਦੇ ਸਕੋਰ 'ਤੇ ਪੈਵੀਲੀਅਨ ਭੇਜ ਦਿੱਤਾ। ਇਸਦੇ ਬਾਅਦ ਰੋਹਿਤ ਸ਼ਰਮਾ ਬੱਲੇਬਾਜ਼ੀ ਕਰਨ ਉਤਰੇ ਅਤੇ ਆਖਰੀ ਓਵਰ ਤੱਕ ਮੈਦਾਨ 'ਤੇ ਰਹੇ।


30 ਸਾਲਾਂ ਰੋਹਿਤ ਨੇ 52 ਗੇਂਦਾਂ ਦੀ ਆਪਣੀ ਪਾਰੀ 'ਚ 10 ਚੌਕੇ ਅਤੇ 5 ਛੱਕੇ ਲਗਾਏ। ਉਨ੍ਹਾਂ ਨੇ ਏਵੀਨ ਲੂਈਸ (65) ਦੇ ਨਾਲ ਤੀਸਰੇ ਵਿਕਟ ਦੇ ਲਈ 108 ਦੋੜਾਂ ਦੀ ਸ਼ਾਂਝੇਦਾਰੀ ਕੀਤੀ। ਲੂਈਸ ਨੇ 42 ਗੇਂਦਾਂ 'ਤੇ6 ਚੌਕੇ ਅਤੇ 5 ਛੱਕੇ ਲਗਾਏ।

ਰੋਹਿਤ ਨੇ ਪਹਿਲਾਂ ਇਸ ਸੀਜ਼ਨ 'ਚ ਰਾਜਸਥਾਨ ਰਾਇਲਜ਼ ਦੇ ਸੰਜੂ ਸੈਮਸਨ ਨੇ ਨਾਬਾਦ 92 ਅਤੇ ਦਿੱਲੀ ਡੇਅਰਡੇਵਿਲਜ਼ ਦੇ ਜੇਸਨ ਰਾਏ ਨੇ ਨਾਬਾਦ 91 ਦੋੜਾਂ ਦੀ ਪਾਰੀ ਖੇਡੀ ਸੀ।


Related News